ਗੋਵਿੰਦਾ ਨੇ ਗਲਤੀ ਨਾਲ ਆਪਣੇ ਹੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ, ਮੁੰਬਈ ਦੇ ਹਸਪਤਾਲ ‘ਚ ਭਰਤੀ
ਮੁਬੰਈ,1 ਅਕਤੂਬਰ 2024
ਅਭਿਨੇਤਾ ਅਤੇ ਸ਼ਿਵ ਸੈਨਾ ਨੇਤਾ ਗੋਵਿੰਦਾ ਨੇ ਗਲਤੀ ਨਾਲ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰਨ ਤੋਂ ਬਾਅਦ ਮੰਗਲਵਾਰ ਨੂੰ ਮੁੰਬਈ ਦੇ ਇੱਕ ਹਸਪਤਾਲ ਲਿਜਾਇਆ ਗਿਆ। ਅਭਿਨੇਤਾ ਦੇ ਰਿਵਾਲਵਰ ਨੇ ਗਲਤ ਫਾਇਰ ਕੀਤਾ, ਅਤੇ ਗੋਲੀ ਉਸਦੇ ਗੋਡੇ ਵਿੱਚ ਜਾ ਵੱਜੀ।ਘਟਨਾ ਤੜਕੇ 4.45 ਵਜੇ ਵਾਪਰੀ ਜਦੋਂ ਗੋਵਿੰਦਾ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ ਅਤੇ ਉਹ ਆਪਣੇ ਲਾਇਸੈਂਸੀ ਰਿਵਾਲਵਰ ਦੀ ਜਾਂਚ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਗੋਵਿੰਦਾ ਇਕ ਈਵੈਂਟ ਲਈ ਕੋਲਕਾਤਾ ਲਈ ਰਵਾਨਾ ਹੋਣ ਵਾਲੇ ਸਨ। ਜਦੋਂ ਐਕਟਰ ਆਪਣਾ ਰਿਵਾਲਵਰ ਸਾਫ਼ ਕਰ ਰਿਹਾ ਸੀ ਤਾਂ ਇਹ ਉਸਦੇ ਹੱਥ ਤੋਂ ਫਿਸਲ ਕੇ ਡਿੱਗ ਗਿਆ।ਘਟਨਾ ਦੇ ਸਮੇਂ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਮੁੰਬਈ ‘ਚ ਨਹੀਂ ਸੀ। ਆਹੂਜਾ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਗੋਵਿੰਦਾ ਠੀਕ ਹੈ ਅਤੇ ਹੁਣ ਖਤਰੇ ਤੋਂ ਬਾਹਰ ਹੈ।