ਜੰਮੂ ਦੇ ਰਜੋਰੀ ਸੀਮਾ ਤੇ ਘੁਸਪੈਠ ਕਰਦੇ ਮਾਰੇ ਗਏ ਦੋ ਅੱਤਵਾਦੀ
ਜੰਮੂ ਕਸ਼ਮੀਰ,9 ਸਤੰਬਰ 2024
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿਚ ਐੱਲਓਸੀ ’ਤੇ ਸੈਨਾ ਦੇ ਜਵਾਨਾਂ ਨੇ ਘੁਸਪੈਠ ਨਾਕਾਮ ਕਰਦਿਆਂ ਭਾਰੀ ਹਥਿਆਰਾਂ ਨਾਲ ਲੈਸ ਦੋ ਅਤਿਵਾਦੀਆਂ ਨੂੰ ਢੇਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਖੁਫ਼ੀਆ ਏਜੰਸੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਲਾਮ ਵਿਚ ਘੁਸਪੈਠ ਵਿਰੋਧੀ ਅਭਿਆਨ ਸ਼ੁਰੂ ਕੀਤਾ ਹੋਇਆ ਸੀ। ਇਸ ਦੌਰਾਨ ਘੁਸਪੈਠ ਕਰਦੇ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਕੋਲੋਂ ਏਕੇ 47, ਪਿਸਤੌਲ ਅਤੇ ਵੱਡੀ ਮਾਤਰਾ ਵਿਚ ਹਥਿਆਰ ਜ਼ਬਤ ਕੀਤੇ ਗਏ ਹਨ।