ਡੇਰਾ ਮੁਖੀ ਰਾਮ ਰਹੀਮ ਦੀ 21 ਦਿਨਾਂ ਦੀ ਪਰਲੋ ਖਤਮ, ਬਾਗਪਤ ਆਸ਼ਰਮ ਤੋਂ ਜੇਲ ਲੈ ਕੇ ਜਾਵੇਗੀ ਰੋਹਤਕ ਪੁਲਿਸ

4 ਸਤੰਬਰ 2024

ਹਰਿਆਣਾ ਦੇ ਰੋਹਤਕ ‘ਚ ਰਾਮ ਰਹੀਮ ਦੀ 21 ਦਿਨਾਂ ਦੀ ਛੁੱਟੀ 3 ਸਤੰਬਰ ਨੂੰ ਖਤਮ ਹੋ ਗਈ ਸੀ। ਰੋਹਤਕ ਪੁਲਸ ਦੀ ਟੀਮ ਬੁੱਧਵਾਰ ਨੂੰ ਉਸ ਨੂੰ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਤੋਂ ਰੋਹਤਕ ਦੀ ਸੁਨਾਰੀਆ ਜੇਲ ਲੈ ਕੇ ਆਵੇਗੀ।ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਸਾਲ 2017 ਵਿੱਚ ਸਜ਼ਾ ਸੁਣਾਈ ਗਈ ਸੀ। ਉਦੋਂ ਤੋਂ ਉਹ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਪਿਛਲੀ ਵਾਰ 13 ਅਗਸਤ ਨੂੰ ਸਰਕਾਰ ਨੇ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿੱਤੀ ਸੀ, ਜੋ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਬਿਤਾਏ ਸਨ। ਹੁਣ ਛੁੱਟੀ ਪੂਰੀ ਹੋਣ ਤੋਂ ਬਾਅਦ ਡੀਐਸਪੀ ਦੀ ਅਗਵਾਈ ਹੇਠ ਪੁਲੀਸ ਟੀਮ ਸਖ਼ਤ ਸੁਰੱਖਿਆ ਹੇਠ ਇਸ ਨੂੰ ਬਾਗਪਤ ਤੋਂ ਰੋਹਤਕ ਲੈ ਕੇ ਆਵੇਗੀ।