ਮੁੱਖ ਖ਼ਬਰਾਂਭਾਰਤ

ਇਟਾਵਾ ਰੋਡ ਹਾਦਸਾ:ਆਗਰਾ-ਕਾਨਪੁਰ ਹਾਈਵੇਅ ‘ਤੇ ਬੇਕਾਬੂ ਕਾਰ ਖੜ੍ਹੇ ਟਰੱਕ ਨਾਲ ਟਕਰਾਈ, 4 ਦੀ ਮੌਤ, 2 ਜ਼ਖਮੀ

21 ਅਗਸਤ 2024

ਇਟਾਵਾ ਜ਼ਿਲੇ ‘ਚ ਆਗਰਾ-ਕਾਨਪੁਰ ਹਾਈਵੇ ‘ਤੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਬੁੱਧਵਾਰ ਸਵੇਰੇ ਕਰੀਬ 6.30 ਵਜੇ ਕਾਨਪੁਰ ਵੱਲ ਜਾ ਰਹੀ ਇੱਕ ਕਾਰ ਬੇਕਾਬੂ ਹੋ ਕੇ ਹਾਈਵੇਅ ਦੇ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਕਾਰ ‘ਚ ਸਵਾਰ  ਇਕੋ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਜ਼ਿਲਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਬੁੱਧਵਾਰ ਸਵੇਰੇ 6.30 ਵਜੇ ਦਿੱਲੀ ਤੋਂ ਹਮੀਰਪੁਰ ਜਾ ਰਹੀ ਕਾਰ ਦੇ ਡਰਾਈਵਰ ਨੂੰ ਨੀਂਦ ਆਉਣ ਕਾਰਨ ਹਾਦਸਾ ਵਾਪਰਨ ਦਾ ਸ਼ੱਕ ਹੈ। ਮੌਕੇ ‘ਤੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮਿਹਨਤ ਨਾਲ ਕਾਰ ‘ਚ ਫਸੀਆਂ ਚਾਰ ਲਾਸ਼ਾਂ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ।