ਬਠਿੰਡਾ ਏਅਰਪੋਰਟ ਤੋਂ ਦਿੱਲੀ ਜਾਣ ਵਾਲੀ ਫਲਾਈਟ ਅਚਾਨਕ ਰੱਦ ਹੋਣ ਕਾਰਨ 100 ਦੇ ਕਰੀਬ ਯਾਤਰੀ ਹੋਏ ਪਰੇਸ਼ਾਨ

ਬਠਿੰਡਾ ਏਅਰਪੋਰਟ : 10 ਅਗਸਤ 2024

ਬਠਿੰਡਾ ਤੋਂ ਦਿੱਲੀ ਏਅਰਪੋਰਟ ਦੀ ਫਲਾਈਟ ਅਚਾਨਕ ਰੱਦ ਹੋਣ ਕਾਰਨ ਦਿੱਲੀ ਤੋਂ ਅੰਤਰਰਾਸ਼ਟਰੀ ਫਲਾਈਟ ਲੈਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਾਡੀ ਅੰਤਰਰਾਸ਼ਟਰੀ ਟਿਕਟ ਵੀ ਕੈਂਸਲ ਕਰਨੀ ਪਈ ਕਿਉਂਕਿ ਵਿਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਦਿੱਲੀ ਪਹੁੰਚਣ ਦਾ ਸਮਾਂ ਨਹੀਂ ਸੀ।ਬਠਿੰਡਾ ਤੋਂ ਦਿੱਲੀ ਜਾਣ ਵਾਲੀ ਫਲਾਈਟ ਬੋਰਡਿੰਗ ਟਿਕਟ ਕੱਟਣ ਤੋਂ ਬਾਅਦ ਰੱਦਕਰ ਦਿੱਤੀ ਜਿਸ ਨਾਲ ਏਅਰਪੋਰਟ ‘ਤੇ 100 ਦੇ ਕਰੀਬ ਯਾਤਰੀ ਪਰੇਸ਼ਾਨ ਹੋਏ ,ਦੂਰੋਂ ਆਏ ਲੋਕਾਂ ਨੇ ਏਅਰਲਾਈਨਸ ਦਾ ਵਿਰੋਧ ਕੀਤਾ।