ਸਰਕਾਰ ਰੂਸੀ ਫੌਜ ਵਿੱਚ ਭਰਤੀ 69 ਭਾਰਤੀਆਂ ਦੀ ਵਾਪਸੀ ਦੀ ਕਰ ਰਹੀ ਉਡੀਕ- ਜੈਸ਼ੰਕਰ
ਨਵੀਂ ਦਿੱਲੀ, 9 ਅਗਸਤ 2024
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਰੂਸੀ ਫੌਜ ਵਿੱਚ ਭਰਤੀ 69 ਭਾਰਤੀਆਂ ਦੀ ਵਾਪਸੀ ਦੀ ਉਡੀਕ ਕਰ ਰਹੀ ਹੈ। ਲੋਕ ਸਭਾ ਵਿੱਚ ਬੋਲਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਰੂਸੀ ਫੌਜ ਵਿੱਚ ਭਰਤੀ ਸਮੇਤ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਨਾਗਰਿਕਾਂ ਦੀ ਸਾਈਬਰ ਅਪਰਾਧ ਤਸਕਰੀ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਇਹ ਸੰਕੇਤ ਮਿਲੇ ਹਨ ਕਿ ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ’ਚ ਭਰਤੀ ਲਈ ਗੁੰਮਰਾਹ ਕੀਤਾ ਗਿਆ ਸੀ। ਰੂਸੀ ਫੌਜ ਵਿੱਚ ਭਾਰਤੀ ਨਾਗਰਿਕਾਂ ਦੇ ਭਰਤੀ ਹੋਣ ਦੇ ਹੁਣ ਤੱਕ ਕੁੱਲ 91 ਮਾਮਲੇ ਸਾਹਮਣੇ ਆਏ ਹਨ। ਜੈਸ਼ੰਕਰ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਉਨ੍ਹਾਂ ਵਿੱਚੋਂ ਅੱਠ ਦੀ ਮੌਤ ਹੋ ਗਈ ਹੈ, 14 ਨੂੰ ਛੁੱਟੀ ਦੇ ਦਿੱਤੀ ਗਈ ਹੈ ਜਾਂ ਵਾਪਸ ਭੇਜ ਦਿੱਤਾ ਗਿਆ ਹੈ ਅਤੇ 69 ਨਾਗਰਿਕਾਂ ਦੀ ਵਾਪਸੀ ਦੀ ਉਡੀਕ ਹੈ।