ਬੇਟੇ ਨੇ ਕਿਹਾ, ਸ਼ੇਖ ਹਸੀਨਾ ਚੋਣਾਂ ਲੜਣ ਲਈ ਬੰਗਲਾਦੇਸ਼ ਪਰਤੇਗੀ

ਨਵੀਂ ਦਿੱਲੀ : 9 ਅਗਸਤ 2024

ਬੰਗਲਾਦੇਸ਼ ਵਿੱਚ ਰਾਖਵੇਂਕਰਨ ਨੂੰ ਲੈ ਕੇ ਗੜਬੜ ਅਤੇ ਹਿੰਸਕ ਬਗਾਵਤ ਦੇ ਵਿਚਕਾਰ ਪਿਛਲੇ ਸੋਮਵਾਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਅਤੇ ਆਪਣੇ ਦੇਸ਼ ਤੋਂ ਭੱਜਣਾ ਪਿਆ। ਇਸ ਤੋਂ ਬਾਅਦ ਬੰਗਲਾਦੇਸ਼ ਵਿੱਚ ਨਵੀਂ ਅੰਤ੍ਰਿਮ ਸਰਕਾਰ ਬਣੀ ਅਤੇ ਮੁਹੰਮਦ ਯੂਨਸ ਨੇ ਅੰਤ੍ਰਿਮ ਸਰਕਾਰ ਦੇ ਮੁਖੀ ਵਜੋਂ ਸਹੁੰ ਚੁੱਕੀ।

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਲਦੀ ਹੀ ਆਪਣੇ ਦੇਸ਼ ਪਰਤਣ ਵਾਲੀ ਹੈ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹਸੀਨਾ ਬੰਗਲਾਦੇਸ਼ ਚੋਣਾਂ ਲਈ ਘਰ ਪਰਤੇਗੀ। ਇਹ ਦਾਅਵਾ ਸਾਬਕਾ ਪ੍ਰਧਾਨ ਮੰਤਰੀ ਦੇ ਬੇਟੇ ਦੀ ਤਰਫੋਂ ਕੀਤਾ ਗਿਆ ਹੈ।

ਸ਼ੇਖ ਹਸੀਨਾ ਦੇ ਪੁੱਤਰ ਸਾਜਿਦ ਵਾਜਿਦ ਜੋਏ ਨੇ ਕਿਹਾ ਹੈ ਕਿ ਜਦੋਂ ਨਵੀਂ ਕਾਰਜਕਾਰੀ ਸਰਕਾਰ ਚੋਣਾਂ ਕਰਵਾਉਣ ਦਾ ਫੈਸਲਾ ਕਰੇਗੀ ਤਾਂ ਉਹ ਆਪਣੇ ਦੇਸ਼ ਪਰਤਣਗੇ।ਹਸੀਨਾ ਨੂੰ ਹਫ਼ਤਿਆਂ ਦੇ ਘਾਤਕ ਪ੍ਰਦਰਸ਼ਨਾਂ ਤੋਂ ਬਾਅਦ ਅਹੁਦਾ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ ਅਤੇ ਪਿਛਲੇ ਸੋਮਵਾਰ ਨੂੰ ਭਾਰਤ ਭੱਜ ਗਈ ਸੀ। ਉਨ੍ਹਾਂ ਦੇ ਅਹੁਦਾ ਛੱਡਣ ਤੋਂ ਬਾਅਦ, ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਇੱਕ ਕਾਰਜਕਾਰੀ ਸਰਕਾਰ ਨੇ ਵੀਰਵਾਰ ਨੂੰ ਸਹੁੰ ਚੁੱਕੀ ਅਤੇ ਉਸ ਨੂੰ ਚੋਣਾਂ ਕਰਵਾਉਣ ਦਾ ਕੰਮ ਸੌਂਪਿਆ ਜਾਵੇਗਾ।