ਮੁੱਖ ਖ਼ਬਰਾਂਭਾਰਤਅੰਤਰਰਾਸ਼ਟਰੀ

ਅਮਰਨਾਥ ਯਾਤਰਾ ਰੱਦ

ਜੰਮੂ , 22 ਅਪ੍ਰੈਲ (ਨਿਊਜ਼ ਪੰਜਾਬ ) ਅਮਰਨਾਥ ਸ਼ਰਾਈਨ ਬੋਰਡ ਨੇ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਕਾਰਨ ਇਸ ਸਾਲ ਜੂਨ ਤੋਂ ਭਗਵਾਨ ਭੋਲੇਨਾਥ ਦੀ ਪਵਿੱਤਰ ਅਮਰਨਾਥ ਯਾਤਰਾ 2020 ਨੂੰ ਰੱਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਰੱਦ ਕੀਤੀ ਗਈ ਹੈ | ਹਾਲਾਂਕਿ, ਪਿਛਲੇ ਸਾਲ ਵੀ, ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਕਾਰਨ ਅਮਰਨਾਥ ਯਾਤਰਾ ਨੂੰ ਬੰਦ ਕਰਨਾ ਪਿਆ ਸੀ। ਯਾਤਰਾ ਰੁਕਣ ਤਕ 3.50 ਲੱਖ ਸ਼ਰਧਾਲੂ ਯਾਤਰਾ ਕਰ ਚੁੱਕੇ ਸਨ।