ਠੀਕ ਹੋਏ ਕੋਰੋਨਾ ਮਰੀਜ਼ ਨੇ ਕਿਹਾ — ਘਰਾਂ ਦੇ ਅੰਦਰ ਹੀ ਰਹੋ ਅਤੇ ਨਾ ਹੀ ਇਕੱਠ ਕਰੋ !

ਇਲਾਜ਼ ਦੌਰਾਨ ਸਿਵਲ ਹਸਪਤਾਲ ਵਿੱਚ ਘਰ ਵਰਗਾ ਮਾਹੌਲ ਮਿਲਿਆ-ਲਿਆਕਤ ਅਲੀ
-ਤੰਦਰੁਸਤ ਹੋ ਕੇ ਘਰ ਪਹੁੰਚੇ ਲਿਆਕਤ ਅਲੀ ਨੇ ਪੁਖ਼ਤਾ ਪ੍ਰਬੰਧਾਂ ਲਈ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ

ਦੋਰਾਹਾ/ਲੁਧਿਆਣਾ, 22 ਅਪ੍ਰੈੱਲ (  ਨਿਊਜ਼ ਪੰਜਾਬ ) -ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਖ਼ਿਲਾਫ਼ ਜੰਗ ਜਿੱਤ ਕੇ ਆਪਣੇ ਘਰ ਪਹੁੰਚੇ ਲਿਆਕਤ ਅਲੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ ਹੈ ਕਿ ਉਸ ਨੂੰ ਉਸਦੇ ਇਲਾਜ਼ ਦੌਰਾਨ ਹਸਪਤਾਲ ਵਿੱਚ ਘਰ ਵਰਗਾ ਮਾਹੌਲ ਅਤੇ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ।
ਬੀਤੇ ਦਿਨੀਂ ਸਿਵਲ ਹਸਪਤਾਲ, ਲੁਧਿਆਣਾ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਰਾਜਗੜ• ਘਰ ਪਹੁੰਚੇ ਲਿਆਕਤ ਅਲੀ ਨੇ ਦੱਸਿਆ ਕਿ ਉਸਦੀ ਟਰੈਵਲ ਹਿਸਟਰੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸਾਸ਼ਨ ਵੱਲੋਂ ਉਸ ਨੂੰ 2 ਅਪ੍ਰੈੱਲ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਲਿਜਾ ਕੇ ਟੈਸਟ ਕੀਤੇ ਗਏ ਸਨ, ਜਿਸ ਦਾ ਨਤੀਜਾ 4 ਅਪ੍ਰੈੱਲ ਨੂੰ ਪ੍ਰਾਪਤ ਹੋਇਆ ਸੀ। 18 ਅਤੇ 19 ਅਪ੍ਰੈਲ ਨੂੰ ਕੀਤੇ ਗਏ ਦੋ ਟੈਸਟਾਂ ਦਾ ਨਤੀਜਾ ਨੈਗੇਟਿਵ ਆਉਣ ‘ਤੇ ਉਸ ਨੂੰ ਬੀਤੀ 21 ਅਪ੍ਰੈੱਲ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸਿਹਤ ਵਿਭਾਗ ਵੱਲੋਂ ਉਨ•ਾਂ ਦੇ 9 ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਕੀਤੇ ਗਏ ਸਨ ਜੋ ਵੀ ਨੈਗੇਟਿਵ ਆਏ ਸਨ।
ਉਨ•ਾਂ ਦੱਸਿਆ ਕਿ ਆਪਣੇ ਪੂਰੇ ਇਲਾਜ਼ ਦੌਰਾਨ ਉਸਨੂੰ ਕਦੇ ਵੀ ਓਪਰਾ ਜਾਂ ਡਰ ਨਹੀਂ ਮਹਿਸੂਸ ਹੋਇਆ। ਪ੍ਰਸਾਸ਼ਨ, ਡਾਕਟਰਾਂ ਅਤੇ ਸਿਹਤ ਵਿਭਾਗ ਵੱਲੋਂ ਉਸਨੂੰ ਪੂਰਾ ਸਹਿਯੋਗ ਦਿੱਤਾ ਗਿਆ। ਸਮੇਂ-ਸਮੇਂ ਸਿਰ ਦੁੱਧ, ਖਾਣਾ ਅਤੇ ਹੋਰ ਸਹੂਲਤਾਂ ਵੀ ਪੂਰੀਆਂ ਮਿਲਦੀਆਂ ਰਹੀਆਂ, ਜਿਸ ਦੀ ਬਦੌਲਤ ਉਹ ਅੱਜ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਵਿੱਚ ਪਹੁੰਚ ਗਿਆ ਹੈ ਅਤੇ ਬਹੁਤ ਖੁਸ਼ ਹੈ।
ਉਨ•ਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਹਿੱਤ ਘਰਾਂ ਦੇ ਅੰਦਰ ਹੀ ਰਹਿਣ ਅਤੇ ਕਿਸੇ ਵੀ ਤਰ•ਾਂ ਦਾ ਇਕੱਠ ਆਦਿ ਨਾ ਕੀਤਾ ਜਾਵੇ। ਜੇਕਰ ਉਨ•ਾਂ ਵਿੱਚ ਕੋਵਿਡ 19 ਦੇ ਲੱਛਣ ਪਤਾ ਲੱਗਦੇ ਹਨ ਤਾਂ ਉਹ ਬਿਲਕੁਲ ਵੀ ਘਬਰਾਉਣ ਨਾ। ਕਿਉਂਕਿ ਪੰਜਾਬ ਸਰਕਾਰ ਦੇ ਇਸ ਬਿਮਾਰੀ ਨਾਲ ਲੜਨ ਦੇ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਬਿਮਾਰੀ ਦਾ ਸ਼ੱਕ ਹੋਣ ‘ਤੇ ਤੁਰੰਤ ਸਿਹਤ ਵਿਭਾਗ ਜਾਂ ਹੈੱਲਪਲਾਈਨ ਨੰਬਰ 104 ‘ਤੇ ਸੂਚਨਾ ਦਿੱਤੀ ਜਾਵੇਗਾ।