ਪੰਜਾਬ ਦੀ ਆਬੋ – ਹਵਾ ਸੁਧਰੀ – ਪ੍ਰਿਥਵੀ ਦਿਵਸ ਤੇ ਵਾਤਾਵਰਨ ਵਿਚ ਸ਼ੁੱਧਤਾ ਨੂੰ ਬਰਕਰਾਰ ਰੱਖਦੇ ਹੋਏ ਧਰਤੀ ਦੀ ਸੰਭਾਲ ਕਰੀਏ – ਗਰਗ
ਅਪੀਲ – ਖੇਤਾਂ ਵਿਚ ਬਚੇ ਨਾੜ ਦੇ ਹਿੱਸੇ ਨੂੰ ਅੱਗ ਨਾ ਲਾਉਣਾ
ਪਟਿਆਲਾ ,2 ਅਪ੍ਰੈਲ ( ਨਿਊਜ਼ ਪੰਜਾਬ ) – ਪੰਜਾਬ ਦੇ ਵਧੇਰੇ ਪ੍ਰਦੂਸ਼ਿਤ ਗ੍ਰਸਤ ਇਲਾਕੇ ਅਮ੍ਰਿਤਸਰ ,ਜਲੰਧਰ , ਲੁਧਿਆਣਾ , ਪਟਿਆਲਾ , ਮੰਡੀ ਗੋਬਿੰਦਗੜ੍ਹ ,ਖੰਨਾ ,ਬਠਿੰਡਾ ਅਤੇ ਹੋਰ ਸ਼ਹਿਰਾਂ ਦੀ ਹਵਾ ਗੁਣਵੱਤਾ ਦਾ ਪੱਧਰ ਦਿਨੋ-ਦਿਨ ਸੁੱਧਤਾ ਵਲ ਵੱਧ ਰਿਹਾ ਹੈ |ਵਾਤਾਵਰਨ ਤੇ ਨਜ਼ਰ ਰੱਖਣ ਵਾਲੇ ਵਿਭਾਗ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸੈਕਟਰੀ ਕਰੁਨੇਸ਼ ਗਰਗ ਨੇ ਅੱਜ ਪ੍ਰਿਥਵੀ ਦਿਵਸ ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਾਤਾਵਰਨ ਵਿਚ ਸ਼ੁੱਧਤਾ ਨੂੰ ਬਰਕਰਾਰ ਰੱਖਦੇ ਹੋਏ ਧਰਤੀ ਦੀ ਸੰਭਾਲ ਕਰਨ |ਉਨ੍ਹਾਂ ਪੰਜਾਬ ਵਿਚ ਹੋ ਰਹਿ ਕਣਕ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਬਚਿਆ ਨਾੜ ਦੇ ਹਿੱਸੇ ਨੂੰ ਖਤਮ ਕਰਨ ਲਈ ਅੱਗ ਨਾ ਲਾਉਣ ,ਉਨ੍ਹਾਂ ਕਿਹਾ ਕਿ ਅੱਗ ਲਗਨ ਨਾਲ ਪੈਦਾ ਹੋਇਆ ਧੂਆਂ ਸਾਹ ਦੇ ਰੋਗੀਆਂ ਅਤੇ ਕੋਰੋਨਾ ਵਾਇਰਸ ਦੇ ਮਰੀਜ਼ ਲਈ ਬਹੁਤ ਖਤਰਨਾਕ ਹੈ ਅਤੇ ਇਹ ਉਨ੍ਹਾਂ ਲਈ ਜਾਣ ਲੇਵਾ ਵੀ ਹੋ ਸਕਦਾ | ਮੈਂਬਰ ਸੈਕਟਰੀ ਕਰੁਨੇਸ਼ ਗਰਗ ਦਾ ਕਹਿਣਾ ਕਿ ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ 22 ਮਾਰਚ ਤੋਂ ਲਾਗੂ ਹੋਏ ਕਰਫਿਊ / ਲਾਕ-ਡਾਊਨ ਕੀਤਾ ਗਿਆ ਤਾ ਉਸੇ ਦਿਨ ਤੋਂ ਪੰਜਾਬ ਦੇ ਵਾਤਾਵਰਨ ਵਿਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ | 21 ਮਾਰਚ ਦੇ ਹਵਾ ਗੁਣਵੱਤਾ ਪੱਧਰ ( Air Quality Index ) ਔਸਤਨ 107 .5 ਤੋਂ ਘੱਟ ਕੇ ਕਲ 21 ਅਪ੍ਰੈਲ ਨੂੰ ਔਸਤਨ 37 ਅੰਕ ਤੇ ਪੁੱਜ ਗਿਆ ਹੈ |