ਮੋਹਾਲੀ ਦੇ ਖਰੜ ਵਿੱਚ ਕੁੱਤਿਆਂ ਦਾ ਅਤੰਕ, ਬਚਾਉਣ ਆਏ ਲੋਕਾ’ਤੇ ਵੀ ਅਟੈਕ
ਮੋਹਾਲੀ,27 ਜੁਲਾਈ 2024
ਮੋਹਾਲੀ ਦੇ ਖਰੜ ਦੇ ਪਿੰਡ ਖਾਨਪੁਰ ਵਿੱਚ ਇੱਕ ਹਲਕੇ ਕੁੱਤੇ ਨੇ 5 ਸਾਲਾਂ ਦੀ ਬੱਚੀ ਨੂੰ ਵੱਢਣ ਦੀ ਘਟਨਾ ਸਾਹਮਣੇ ਆਈ ਹੈ। ਕੁੱਤੇ ਨੇ ਉਸ ਬੱਚੀ ਦਾ ਮੂੰਹ ਬੁਰੀ ਤਰਾਂ ਨੋਚ ਦਿੱਤਾ।ਜਾਣਕਾਰੀ ਮੁਤਾਬਿਕ ਉਸ ਨੂੰ ਬਚਾਉਣ ਆਏ ਕਈ ਲੋਕਾਂ ਤੇ ਵੀ ਕੁੱਤੇ ਨੇ ਹਮਲਾ ਕੀਤਾ, ਕੁੱਤੇ ਨੇ ਬੱਚੀ ਸਮੇਤ 20 ਹੋਰ ਲੋਕਾਂ ਨੂੰ ਬੁਰੀ ਤਰ੍ਹਾਂ ਵੱਢਿਆ। ਡਾਕਟਰਾਂ ਨੇ ਮਾਸੂਮ ਬੱਚੀ ਸਮੇਤ ਗੰਭੀਰ ਜਖਮੀਆਂ ਨੂੰ 32 ਸੈਕਟਰ ਰੈਫਰ ਕਰ ਦਿੱਤਾ ਗਿਆ।