ICMR ਵਲੋਂ ਰਾਜਾਂ ਨੂੰ ਅਗਲੇ ਦੋ ਦਿਨ ਰੈਪਿਡ ਟੈਸਟ ਕਿੱਟ ਨਾ ਵਰਤਣ ਦੇ ਨਿਰਦੇਸ਼
ਨਵੀ ਦਿੱਲੀ ,21 ਅਪ੍ਰੈਲ (ਨਿਊਜ਼ ਪੰਜਾਬ ) ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਰਾਜਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਗਲੇ 2 ਦਿਨਾਂ ਤੱਕ ਕੋਰੋਨਾ ਰੈਪਿਡ ਟੈਸਟ ਕਿੱਟ ਦੀ ਵਰਤੋਂ ਨਾ ਕਰੇ। ਗੰਗਾਖੇੜਕਰ ਨੇ ਕਿਹਾ, “ਰਾਜਾਂ ਨੂੰ ਦੋ ਦਿਨਾਂ ਤੋਂ ਰੈਪਿਡ ਟੈਸਟਿੰਗ ਕਿੱਟਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਨਤੀਜਿਆਂ ਵਿੱਚ ਬਹੁਤ ਸਾਰੇ ਭਿੰਨਤਾਵਾਂ ਸਨ, ਜਿਸ ਕਾਰਨ ਕਿ ਆਨ ਗ੍ਰਾਉੰਡ ਟੀਮ ਵੱਲੋਂ ਕਿੱਟ ਦੇ ਟੈਸਟ ਕੀਤੇ ਜਾਣ ਤੋਂ ਬਾਅਦ 2 ਦਿਨਾਂ ਵਿੱਚ ਐਡਵਿਸਰੀ ਜਾਰੀ ਕੀਤੀ ਜਾਏਗੀ।