ਯੂ ਸੀ ਪੀ ਐਮ ਏ ਵਿੱਖੇ coc ਦਾ ਕੈਂਪ ਲਗਾਇਆ ਗਿਆ

15 ਜੁਲਾਈ 2024

ਅੱਜ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਸ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਦੀ ਅਗਵਾਈ ਹੇਠ (ਸੀ ਓ ਸੀ) ਦਾ ਕੈਂਪ ਲਗਵਾਇਆ ਗਿਆ ਇਸ ਵਿਚ (ਬੀ ਆਈ ਐਸ) ਦੇ ਸਟਾਫ ਮੈਂਬਰ ਸੁਭਮ ਮਿਸ਼ਰਾ(ਇੰਜੀਨੀਅਰ), ਅਰਵਿੰਦ ਥਾਪਰ (ਇੰਜੀਨੀਅਰ), ਵਿਕਾਸ (ਡੀ ਈ ਓ),ਅਸੀਫ (ਡੀ ਈ ਓ) ਦਾ ਸਵਾਗਤ ਕੀਤਾ ਗਿਆ।

ਉਥੇ ਹੀ ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆ ਪ੍ਰਧਾਨ ਨੇ ਕਿਹਾ, ਮੈਂਬਰਾਂ ਨੂੰ (ਸੀ ਓ ਸੀ) ਦੀਆਂ ਮਿਲੀਆਂ ਸਹਿਮਤੀ ਪੱਤਰ ਜੋ ਕਿ ਇਕ ਸਾਲ ਵਾਸਤੇ ਸੀ ਅਤੇ ਜਿਹਨਾਂ ਮੈਂਬਰਾਂ ਦੀ ਸਹਿਮਤੀ ਪੱਤਰ ਦੀ ਮੁਨਿਆਦ ਮਿਤੀ (Expire) ਖਤਮ ਹੌ ਗਈ ਸੀ ਓਹਨਾ ਮੈਬਰਾਂ ਦੇ ਸਹਿਮਤੀ ਪੱਤਰਾਂ ਦੀਆ ਰੀਨਿਊਵਲ (Renewal) ਕਰਵਾਈਆਂ।

ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਨੇ ਕਿਹਾ ਕਿ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਵਿਭਾਗ ਸਬੰਧੀ ਕੋਈ ਵੀ ਮੁਸ਼ੀਕਲ ਆਉਂਦੀ ਹੈ ਤਾਂ ਉਹ ਐਸ਼ੌਸੀਏਸ਼ਨ ਦਫਤਰ ਵਿਚ ਆ ਕੇ ਜਾਣਕਾਰੀ ਦੇਣ। ਤਾਂ ਜੋ ਉਸ ਮੁਸ਼ਕਿਲ ਦਾ ਹੱਲ ਕੀਤਾ ਜਾ ਸਕੇ।

ਇਸ ਮੌਕੇ ਤੇ ਰਾਜੀਵ ਜੈਨ (ਜਰਨਲ ਸੈਕਟਰੀ), ਰੋਹਿਤ ਰਾਹੇਜਾ (ਫਾਈਨਾਂਸ ਸੈਕਟਰੀ ) ਰਾਜਿੰਦਰ ਸਿੰਘ ਸਰਹਾਲੀ (ਸੈਕਟਰੀ) ਸੁਰਿੰਦਰਪਾਲ ਸਿੰਘ ਮੱਕੜ(ਪ੍ਰੋਪੋਗੰਡਾ ਸੈਕਟਰੀ),ਐਵਰਰੈਡੀ ਸਾਇਕਲ ,ਭਾਰਤ ਸਾਇਕਲ, ਸੁਦਾ ਸਾਇਕਲ, ਗਰੀਨਐਜ ਸਾਇਕਲ,ਫਰੈਂਡਸ ਟਰੇਡਰਜ.ਡੀ.ਐਸ ਏਨਟਰਪ੍ਰਾਇਜਸ,ਏਸ਼ੀਅਨ ਬਾਈਕਸ, ਆਦਿ ਮੌਜੂਦ ਸਨ ।