ਸਵਿਫ਼ਟ ਗੱਡੀ ਨੇ ਸੜਕ ‘ਤੇ ਜਾਂਦੀ ਆਸ਼ਾ ਵਰਕਰ ਨੂੰ ਮਾਰੀ ਟੱਕਰ,ਮੌਕੇ ਤੇ ਹੋਈ ਮੌਤ

ਪੰਜਾਬ ਨਿਊਜ਼,13 ਜੁਲਾਈ 2024

ਮੋਗਾ ਦੇ ਕੋਟਸੇਖਾ ਪਿੰਡ ਦੋਲੇਵਾਲਾ ਵਿਖੇ 50 ਸਾਲਾ ਆਸ਼ਾ ਵਰਕਰ ਅਵਿਨਾਸ਼ ਰਾਣੀ ਨੂੰ ਇੱਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਰਕੇ ਔਰਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਸੜਕ ਸੁਰੱਖਿਆ ਬਲ ਨੂੰ ਜਿਵੇਂ ਹੀ ਇਸ ਹਾਦਸੇ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਕਾਰ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਰੋਡ ਸੇਫਟੀ ਨੇ ਗੱਡੀ ਨੂੰ ਦੇਖਿਆ ਅਤੇ ਕਈ ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਤੇਜ਼ ਰਫਤਾਰ ਕਾਰ ਦਰੱਖਤ ਨਾਲ ਜਾ ਟਕਰਾਈ। ਦੋਲੇਵਾਲਾ ਚੌਂਕੀ ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੂਚਨਾ ਮਿਲੀ ਕਿ ਇੱਕ ਸਵਿਫਟ ਕਾਰ ਇੱਕ ਔਰਤ ਨੂੰ ਟੱਕਰ ਮਾਰ ਕੇ ਭੱਜ ਗਈ ਹੈ ਤਾਂ ਉਹ ਉਸ ਦੀ ਭਾਲ ਵਿੱਚ ਨਿਕਲਿਆ ਤਾਂ ਉਹ ਕਾਰ ਨੂੰ ਲੈ ਕੇ ਲੋਹੜਾ ਚੌਂਕ ਦੇ ਆਸ-ਪਾਸ ਗਿਆ ਅਤੇ ਫਿਰ ਉਸ ਨੂੰ ਜੀਰਾ ਰੋਡ ਵੱਲ ਲੈ ਗਿਆ ਅਤੇ ਪਿੱਛਾ ਕਰਦੇ ਹੋਏ, ਉਸ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਗਈ ਤੇ ਉਸ ਦੀ ਕਾਰ ਵੀ ਨੁਕਸਾਨੀ ਗਈ। ਉਨ੍ਹਾਂ ਦੱਸਿਆ ਕਿ ਉਹ ਕਾਰ ਛੱਡ ਕੇ ਖੇਤਾਂ ਵਿੱਚ ਭੱਜ ਗਿਆ, ਜਿਸ ਨੂੰ ਉਨ੍ਹਾਂ ਬੜੀ ਮੁਸ਼ਕਲ ਨਾਲ ਫੜਿਆ ਤੇ ਬਾਅਦ ਵਿਚ ਉਨ੍ਹਾਂ ਨੇ ਕਾਰ ਚਾਲਕ ਨੂੰ ਪੁਲਿਸ ਹਵਾਲੇ ਕਰ ਦਿੱਤਾ।