ਮੈਰਿਜ ਪੈਲੇਸ ‘ਚ ਜੈਮਾਲਾ ਸਮਾਰੋਹ ਦੌਰਾਨ ਲਾੜੇ ਦੀ ਅਚਾਨਕ ਮੌਤ

13 ਜੁਲਾਈ 2024

ਬੰਗਾ ‘ਚ ਮੁੰਕਦਪੁਰ ਰੋਡ ‘ਤੇ ਸਥਿਤ ਬਜਾਜ ਰਿਜ਼ੋਰਟ ‘ਚ ਚੱਲ ਰਹੇ ਵਿਆਹ ਸਮਾਗਮ ‘ਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਲਾੜੀ ਨੂੰ ਮਾਲਾ ਪਹਿਨਾਉਂਦੇ ਹੋਏ ਸਟੇਜ ‘ਤੇ ਡਿੱਗ ਕੇ ਲਾੜੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਪਨ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਨਿਊ ਗਾਂਧੀ ਨਗਰ ਬੰਗਾ ਵਜੋਂ ਹੋਈ ਹੈ।

ਘਟਨਾ ਉਸ ਸਮੇਂ ਵਾਪਰੀ ਜਦੋਂ ਉਕਤ ਮੈਰਿਜ ਪੈਲੇਸ ‘ਚ ਜੈਮਾਲਾ ਸਮਾਰੋਹ ਚੱਲ ਰਿਹਾ ਸੀ। ਲਾੜੀ ਦੇ ਗਲੇ ਵਿੱਚ ਮਾਲਾ ਪਾਉਣ ਤੋਂ ਬਾਅਦ ਉਕਤ ਨੌਜਵਾਨ ਫੋਟੋ ਖਿਚਵਾਉਣ ਲੱਗਾ ਅਤੇ ਅਚਾਨਕ ਸਟੇਜ ‘ਤੇ ਡਿੱਗ ਪਿਆ। ਵਿਆਹ ਵਿੱਚ ਸ਼ਾਮਲ ਹੋਣ ਵਾਲੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਉਸ ਨੂੰ ਤੁਰੰਤ ਮੁਕੰਦਪੁਰ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਚੈੱਕ ਕਰਨ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਨੌਜਵਾਨ 2012 ਵਿੱਚ ਅਮਰੀਕਾ ਗਿਆ ਸੀ ਅਤੇ ਪੀ.ਆਰ. ਵਿਆਹ ਕਰਵਾਉਣ ਤੋਂ ਬਾਅਦ ਉਹ ਪੰਜਾਬ ਆਇਆ ਸੀ। ਨੌਜਵਾਨ ਦੀ ਮੌਤ ਕਾਰਨ ਦੋਵਾਂ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।