7 ਰਾਜਾਂ ਦੀਆਂ 13 ਸੀਟਾਂ ‘ਤੇ ਉਪ ਚੋਣਾਂ ਦੇ ਨਤੀਜੇ ਵਿਚੋਂ 11 ਸੀਟਾਂ ਦੇ ਨਤੀਜੇ ਐਲਾਨੇ; ਕਾਂਗਰਸ 4, ਟੀਐਮਸੀ 3, ਭਾਜਪਾ 2, ਆਪ-ਆਜ਼ਾਦ 1-1 ਸੀਟ

13 ਜੁਲਾਈ 2024

ਮੱਧ ਪ੍ਰਦੇਸ਼ ਅਤੇ ਬਿਹਾਰ ਸਮੇਤ 7 ਰਾਜਾਂ ਦੀਆਂ 13 ਸੀਟਾਂ ‘ਤੇ ਹੋਈਆਂ ਵਿਧਾਨ ਸਭਾ ਉਪ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸਾਰੀਆਂ ਸੀਟਾਂ ‘ਤੇ 10 ਜੁਲਾਈ ਨੂੰ ਵੋਟਿੰਗ ਹੋਈ ਸੀ। 11 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕਾਂਗਰਸ ਨੇ 4, ਟੀਐਮਸੀ ਨੇ 3, ਭਾਜਪਾ ਨੇ 2, ਆਪ ਅਤੇ ਆਜ਼ਾਦ ਨੇ 1-1 ਸੀਟ ਜਿੱਤੀ ਹੈ। 2 ‘ਤੇ ਗਿਣਤੀ ਜਾਰੀ ਹੈ।

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਉਪ ਚੋਣ ਵਿੱਚ ਕਾਂਗਰਸ ਨੇ ਡੇਹਰਾ ਅਤੇ ਨਾਲਾਗੜ੍ਹ ਸੀਟਾਂ ਜਿੱਤੀਆਂ, ਹਮੀਰਪੁਰ ਤੋਂ ਭਾਜਪਾ ਦੇ ਆਸ਼ੀਸ਼ ਸ਼ਰਮਾ ਜਿੱਤੇ।