ਜੰਮੂ-ਕਸ਼ਮੀਰ ਨੂੰ ਲੈ ਕੇ ਕੇਂਦਰ ਦਾ ਵੱਡਾ ਫੈਸਲਾ, ਹੁਣ ਜੰਮੂ-ਕਸ਼ਮੀਰ ਦੇ LG ਨੂੰ ਵੀ ਦਿੱਲੀ ਦੇ LG ਵਾਂਗ ਪ੍ਰਸ਼ਾਸਨਿਕ ਸ਼ਕਤੀਆਂ ਦਿੱਤੀਆ ਜਾਣਗੀਆਂ।
13 ਜੁਲਾਈ 2024
ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਦਿੱਲੀ ਵਾਂਗ ਸੰਵਿਧਾਨਕ ਅਧਿਕਾਰ ਦੇਣ ਦੀ ਤਿਆਰੀ ਕਰ ਲਈ ਹੈ।ਹੁਣ ਜੰਮੂ-ਕਸ਼ਮੀਰ ਦੇ LG ਨੂੰ ਵੀ ਦਿੱਲੀ ਦੇ LG ਵਾਂਗ ਪ੍ਰਸ਼ਾਸਨਿਕ ਸ਼ਕਤੀਆਂ ਦਿੱਤੀਆਂ ਜਾਣਗੀਆਂ। ਇੱਥੇ ਵੀ ਸਰਕਾਰ LG ਦੀ ਇਜਾਜ਼ਤ ਤੋਂ ਬਿਨਾਂ ਟ੍ਰਾਂਸਫਰ ਪੋਸਟਿੰਗਨਹੀਂ ਕਰ ਸਕੇਗੀ। ਗ੍ਰਹਿ ਮੰਤਰਾਲੇ ਨੇ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ, 2019 ਦੀ ਧਾਰਾ 55 ਦੇ ਤਹਿਤ ਸੋਧੇ ਹੋਏ ਨਿਯਮਾਂ ਨੂੰ ਸੂਚਿਤ ਕੀਤਾ ਹੈ। ਜਿਸ ਵਿੱਚ LG ਨੂੰ ਹੋਰ ਪਾਵਰ ਦੇਣ ਲਈ ਨਵੇਂ ਸੈਕਸ਼ਨ ਸ਼ਾਮਲ ਕੀਤੇ ਗਏ ਹਨ।
ਹਾਲਾਂਕਿ ਜੰਮੂ-ਕਸ਼ਮੀਰ ਦੇ ਪੁਨਰਗਠਨ ਤੋਂ ਬਾਅਦ ਤੋਂ ਹੁਣ ਤੱਕ ਚੋਣਾਂ ਨਹੀਂ ਹੋਈਆਂ ਹਨ, ਪਰ ਜਦੋਂ ਵੀ ਚੋਣਾਂ ਹੁੰਦੀਆਂ ਹਨ ਅਤੇ ਸਰਕਾਰ ਬਣਦੀ ਹੈ, ਉਪ ਰਾਜਪਾਲ ਕੋਲ ਚੁਣੀ ਗਈ ਸਰਕਾਰ ਨਾਲੋਂ ਵੱਧ ਸ਼ਕਤੀਆਂ ਹੁੰਦੀਆਂ ਹਨ। ਇਹ ਸ਼ਕਤੀਆਂ ਬਿਲਕੁਲ ਉਹੀ ਹਨ ਜੋ ਦਿੱਲੀ ਦੇ LG ਕੋਲ ਹਨ।