ਜਲੰਧਰ ਪੱਛਮੀ ਹਲਕੇ ਨੂੰ ਮਿਲਿਆ ਨਵਾਂ ਵਿਧਾਇਕ, ਆਪ ਵਰਕਰ ਮਹਿੰਦਰ ਭਗਤ ਦੇ ਘਰ ਖੁਸ਼ੀ ਦਾ ਮਾਹੌਲ, ਮਨਾ ਰਹੇ ਜ਼ਸ਼ਨ

ਪੰਜਾਬ ਨਿਊਜ਼,13 ਜੁਲਾਈ 2024

ਪੰਜਾਬ ਦੀ ਮੌਜੂਦਾ ਸਰਕਾਰ ਤੇ ਵਿਰੋਧੀ ਪਾਰਟੀਆਂ ਵਿਚਾਲੇ ਜਲੰਧਰ ਪੱਛਮੀ ਜ਼ਿਮਨੀ ਚੋਣ ਆਪ ਨੇ ਜਿੱਤ ਲਈ ਹੈ। ਆਪ ਦੇ ਮਹਿੰਦਰ ਭਗਤ ਨੇ ਵੱਡੀ ਲੀਡ ਨਾਲ ਇਹ ਚੋਣ ਜਿੱਤ ਲਈ ਹੈ। ਆਪ ਦੇ ਵਰਕਰਾਂ ਵਿਚ ਅਤੇ ਮਹਿੰਦਰ ਭਗਤ ਦੇ ਘਰ ਜ਼ਸਨ ਦਾ ਮਾਹੌਲ ਹੈ। ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਜ਼ਿਮਨੀ ਚੋਣ ਜਿੱਤ ਲਈ ਹੈ ਜਿਸ ਦਾ ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ।

ਆਮ ਆਦਮੀ ਪਾਰਟੀ ਨੇ ਜਲੰਧਰ ਜ਼ਿਮਨੀ ਚੋਣ ਵੱਡੀ ਲੀਡ ਨਾਲ ਜਿੱਤ ਲਈ ਹੈ। ਮੋਹਿੰਦਰ ਭਗਤ ਨੂੰ 55246 ਵੋਟਾਂ ਪਈਆਂ ਹਨ। ਦੱਸ ਦਈਏ ਕਿ ਮੋਹਿੰਦਰ ਭਗਤ 37,325 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ ਉਤੇ ਸ਼ੀਤਲ ਅੰਗੁਰਾਲ ਰਹੇ ਹਨ, ਉਨ੍ਹਾਂ 17921 ਵੋਟਾਂ ਪਈਆਂ ਹਨ ਅਤੇ ਤੀਜੇ ਨੰਬਰ ਉਤੇ ਕਾਂਗਰਸ ਉਮੀਦਵਾਰ ਸਰਿੰਦਰ ਕੌਰ ਨੂੰ 16757 ਵੋਟਾਂ ਮਿਲੀਆਂ ਹਨ।