ਪੜ੍ਹੋ ਹਰ ਵੱਡੀ ਅਪਡੇਟ:ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਵੋਟਿੰਗ ‘ਚ ਆਪ ਦੇ ਮਹਿੰਦਰ ਭਗਤ 11778 ਵੋਟਾਂ ਨਾਲ ਅੱਗੇ

ਨਿਊਜ਼ ਪੰਜਾਬ,13 ਜੁਲਾਈ 2024

ਪੰਜਾਬ ਦੀ ਮੌਜੂਦਾ ਸਰਕਾਰ ਤੇ ਵਿਰੋਧੀ ਪਾਰਟੀਆਂ ਵਿਚਾਲੇ ਵੱਕਾਰ ਦਾ ਸਵਾਲ ਬਣ ਚੁੱਕੀ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਕਾਲਜ ਵਿਚ ਬਣੇ ਗਿਣਤੀ ਕੇਂਦਰ ਵਿਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਤੇ ਭਾਰਤੀ ਜਨਤਾ ਪਾਰਟੀ ਦੇ ਸ਼ੀਤਲ ਅੰਗੁਰਾਲ ਗਿਣਤੀ ਕੇਂਦਰ ਵਿਚ ਪੁੱਜ ਚੁੱਕੇ ਹਨ ਜਦੋਂਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਤਾਂ ਨਹੀਂ ਪੁੱਜੇ ਪਰ ਉਹਨਾਂ ਦੇ ਨਜ਼ਦੀਕੀ ਕੇਂਦਰ ਵਿਚ ਆ ਗਏ ਹਨ।

ਜਲੰਧਰ ਪੱਛਮੀ ਹਲਕੇ ਲਈ ਪੋਸਟਲ ਬੈਲਟ ਦੀ ਗਿਣਤੀ ਜਾਰੀ ਹੈ ਤੇ ਇਸ ਦੇ ਨਾਲ ਹੀ ਈ ਵੀ ਐਮ ਰਾਹੀਂ ਵੋਟਾਂ ਦੀ ਗਿਣਤੀ ਵੀ ਜਾਰੀ ਹੈ। ਕੁੱਲ 14 ਟੇਬਲਾਂ ਉੱਪਰ ਗਿਣਤੀ ਹੋ ਰਹੀ ਹੈ ਤੇ 13 ਰਾਊਂਡ ਵਿੱਚ ਗਿਣਤੀ ਹੋਵੇਗੀ