ਵੱਡੀ ਖਬਰ! ਭਾਈ ਅੰਮ੍ਰਿਤਪਾਲ ਦੇ ਭਰਾ ਸਮੇਤ ਦੋ ਜਣੇ ਡਰੱਗ ਸਮੇਤ ਕਾਬੂ- ਪੜ੍ਹੋ ਕਿੱਥੇ ਹੋਇਆ ਮੁਕੱਦਮਾ ਦਰਜ

12 ਜੁਲਾਈ 2024

ਡਿਬਰੂਗੜ੍ਹ ਜੇਲ’ ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ ਭਰਾ ਹਰਪ੍ਰੀਤ ਸਿੰਘ ਤੇ ਇੱਕ ਉਸਦੇ ਸਾਥੀ ਨੂੰ ਪੰਜਾਬ ਪੁਲਿਸ ਵੱਲੋਂ ਚਾਰ ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ, ਜਾਣਕਾਰੀ ਅਨੁਸਾਰ ਪੁਲਿਸ ਜਿਲ੍ਹਾ ਜਲੰਧਰ ਦਿਹਾਤੀ ਅਧੀਨ ਪੈਂਦੇ ਫਿਲੌਰ ਥਾਣੇ ਦੀ ਪੁਲਿਸ ਟੁਕੜੀ ਨਾਕੇਬੰਦੀ ਦੌਰਾਨ ਆਮ ਰੂਟੀਨ ਚੈਕਿੰਗ ਚ ਇਹ ਕਾਰ ਤੇ ਦੋ ਨੌਜਵਾਨਾਂ ਦੀ ਤਲਾਸੀ ਲਈ ਅਤੇ ਉਨਾਂ ਪਾਸੋਂ 4 ਗ੍ਰਾਮ ਨਸ਼ੀਲਾ ਪਾਊਡਰ ਪ੍ਰਾਪਤ ਹੋਇਆ ਹੈ। ਫਿਲੌਰ ਪੁਲਿਸ ਵੱਲੋਂ ਮੁਕਦਮਾ ਦਰਜ ਕਰ ਲਿਆ ਗਿਆ ਹੈ ਤੇ ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨਾਂ ਚੋਂ ਇੱਕ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦਾ ਭਰਾ ਦੱਸਿਆ ਜਾ ਰਿਹਾ ਹੈ । ਉਧਰ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਇਹਨਾਂ ਦਾ ਡੋਪ ਟੈਸਟ ਵੀ ਕਰਵਾਇਆ ਗਿਆ ਸੀ ਜੋ ਕਿ ਪੋਜੀਟਿਵ ਪਾਇਆ ਗਿਆ ਹੈ।