ਬੰਬਈ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ 2019 ਤੋਂ ਭਾਰਤ ਵਿੱਚ ਫਸੀ ਚੀਨੀ ਔਰਤ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ
12 ਜੁਲਾਈ 2024
ਬੰਬੇ ਹਾਈ ਕੋਰਟ ਨੇ 5 ਸਾਲਾਂ ਤੋਂ ਭਾਰਤ ਵਿੱਚ ਫਸੀ ਚੀਨੀ ਔਰਤ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਹੈ। ਕੇਂਦਰ ਸਰਕਾਰ ਨੂੰ ਇਹ ਰਕਮ ਅਦਾ ਕਰਨ ਲਈ ਕਿਹਾ ਗਿਆ ਹੈ।ਹਾਈ ਕੋਰਟ ਨੇ ਕਿਹਾ ਕਿ “ਭਾਰਤ ਸਰਕਾਰ ਦੇ ਵਿਵਹਾਰ” ਕਾਰਨ ਉਸ (ਚੀਨੀ ਔਰਤ) ਨੂੰ ਮਾਨਸਿਕ ਦਰਦ, ਸਦਮੇ ਅਤੇ ਤੰਗੀਆਂ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਇਮੀਗ੍ਰੇਸ਼ਨ ਬਿਊਰੋ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਔਰਤ ਨੂੰ ਐਗਜ਼ਿਟ ਪਰਮਿਟ ਜਾਰੀ ਕਰੇ, ਤਾਂ ਜੋ ਉਹ ਆਪਣੇ ਦੇਸ਼ (ਚੀਨ) ਪਰਤ ਸਕੇ।
ਜਸਟਿਸ ਚਵਾਨ ਨੇ ਚੀਨੀ ਔਰਤ ਦੀ ‘ਤਰਸਯੋਗ ਸਥਿਤੀ’ ਨੂੰ ਦੇਖਿਆ, ਜੋ 12 ਦਸੰਬਰ 2019 ਨੂੰ ਬੀਜਿੰਗ ਤੋਂ ਚਾਈਨਾ ਏਅਰਲਾਈਨਜ਼ ‘ਤੇ ਭਾਰਤ ਆਈ ਸੀ।ਉਹ ਫਲਾਈਟ ਡਾਇਵਰਸ਼ਨ ਕਰਕੇ ਮੁੰਬਈ ਪਹੁੰਚ ਗਈ ਸੀ ਅਤੇ ਉੱਥੇ ਸਾਂਤਾ ਕਰੂਜ਼ ਦੇ ਇੱਕ ਚੌਲ ਵਿੱਚ ਰਹਿ ਰਹੀ ਸੀ। ਔਰਤ ਚੀਨ ਦੇ ਸ਼ਾਨਡੋਂਗ ਸ਼ੇਂਗ ਦੀ ਰਹਿਣ ਵਾਲੀ ਹੈ।ਚੀਨੀ ਮਹਿਲਾ ਦੀ ਫਲਾਈਟ ਨੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡ ਕਰਨਾ ਸੀ ਪਰ ਖਰਾਬ ਮੌਸਮ ਕਾਰਨ ਇਸ ਨੂੰ ਮੁੰਬਈ ਮੋੜ ਦਿੱਤਾ ਗਿਆ
ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਇਸ ਨੇ ਗ੍ਰੀਨ ਚੈਨਲ ਨੂੰ ਪਾਰ ਕੀਤਾ ਪਰ ਕਸਟਮ ਅਧਿਕਾਰੀਆਂ ਨੇ ਬਾਹਰ ਨਿਕਲਣ ਵਾਲੇ ਗੇਟ ‘ਤੇ ਰੋਕ ਲਿਆ।ਕਸਟਮ ਤੋਂ ਪੁੱਛਣ ‘ਤੇ ਔਰਤ ਨੇ ਦੱਸਿਆ ਕਿ ਉਸ ਨੇ ਦਿੱਲੀ ਜਾਣਾ ਸੀ ਪਰ ਖਰਾਬ ਮੌਸਮ ਕਾਰਨ ਫਲਾਈਟ ਨੂੰ ਡਾਇਵਰਟ ਕਰ ਦਿੱਤਾ ਗਿਆ,ਇਸ ਲਈ ਸਮਾਂ ਬਚਾਉਣ ਲਈ ਉਸ ਨੇ ਮੁੰਬਈ ‘ਚ ਇਮੀਗ੍ਰੇਸ਼ਨ ਅਤੇ ਕਸਟਮ ਕਲੀਅਰ ਕਰ ਕੇ ਦੂਜੀ ਘਰੇਲੂ ਫਲਾਈਟ ਰਾਹੀਂ ਦਿੱਲੀ ਜਾਣ ਦੀ ਯੋਜਨਾ ਬਣਾਈ ਹੈਹਾਲਾਂਕਿ ਅਧਿਕਾਰੀਆਂ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ।ਤਲਾਸ਼ੀ ਲੈਣ ‘ਤੇ ਔਰਤ ਕੋਲੋਂ ਇਕ-ਇਕ ਕਿਲੋ ਵਜ਼ਨ ਦੀਆਂ 10 ਪੀਲੀ ਧਾਤ ਦੀਆਂ ਰਾਡਾਂ ਬਰਾਮਦ ਹੋਈਆਂ। ਕਰੀਬ 10 ਹਜ਼ਾਰ ਗ੍ਰਾਮ ਵਜ਼ਨ ਦਾ 24 ਕੈਰਟ ਸੋਨਾ ਜ਼ਬਤ ਕੀਤਾ ਗਿਆ, ਜਿਸ ਦੀ ਕੀਮਤ 3,38,83,200 ਰੁਪਏ ਹੈ। ਬਾਅਦ ਵਿੱਚ ਔਰਤ ਨੂੰ ਜ਼ਮਾਨਤ ਮਿਲ ਗਈ
ਔਰਤ ਨੇ ਅਦਾਲਤ ਨੂੰ ਦੱਸਿਆ ਕਿ ਉਹ ਸੋਨਾ ਹਾਂਗਕਾਂਗ ਲੈ ਕੇ ਜਾ ਰਹੀ ਸੀ, ਜਿਸ ਦੀ ਵਰਤੋਂ ਗਹਿਣੇ ਬਣਾਉਣ ਲਈ ਕੀਤੀ ਜਾਣੀ ਸੀ।ਔਰਤ ਨੇ ਦੱਸਿਆ ਸੀ ਕਿ ਉਸ ਨੇ ਹਾਂਗਕਾਂਗ ਲਈ ਫਲਾਈਟ ਪਹਿਲਾਂ ਹੀ ਬੁੱਕ ਕੀਤੀ ਹੋਈ ਸੀ। ਬਾਅਦ ਵਿੱਚ ਉਸ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ,ਜਿਸ ਨੂੰ ਸੈਸ਼ਨ ਅਦਾਲਤ ਨੇ ਵੀ ਬਰਕਰਾਰ ਰੱਖਿਆ ਸੀ। ਅਦਾਲਤ ਨੇ ਇਮੀਗ੍ਰੇਸ਼ਨ ਬਿਊਰੋ ਨੂੰ ਵੀ ਮਹਿਲਾ ਨੂੰ ਐਗਜ਼ਿਟ ਪਰਮਿਟ ਜਾਰੀ ਕਰਨ ਦਾ ਹੁਕਮ ਦਿੱਤਾ ਸੀ।ਹਾਲਾਂਕਿ, ਬਾਹਰ ਜਾਣ ਦਾ ਪਰਮਿਟ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਕਸਟਮ ਵਿਭਾਗ ਨੇ ਕਿਹਾ ਕਿ ਉਹ ਉਸ ਦੇ ਬਰੀ ਕੀਤੇ ਜਾਣ ਦੇ ਖਿਲਾਫ ਅਪੀਲ ਦਾਇਰ ਕਰਨ ਜਾ ਰਹੇ ਹਨ
ਇਸ ਤੋਂ ਬਾਅਦ ਔਰਤ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ, ਜਿੱਥੇ ਉਸ ਨੇ ਐਗਜ਼ਿਟ ਪਰਮਿਟ ਲਈ ਹੁਕਮ ਜਾਰੀ ਕਰਨ ਦੀ ਮੰਗ ਕੀਤੀ।ਹੁਣ ਅਦਾਲਤ ਦੇ ਹੁਕਮਾਂ ਅਨੁਸਾਰ ਇਮੀਗ੍ਰੇਸ਼ਨ ਬਿਊਰੋ ਨੂੰ ਚੀਨੀ ਔਰਤ ਨੂੰ ਐਗਜ਼ਿਟ ਪਰਮਿਟ ਦੇਣਾ ਪਵੇਗਾ, ਤਾਂ ਜੋ ਉਹ ਆਪਣੇ ਦੇਸ਼ ਚੀਨ ਵਾਪਸ ਜਾ ਸਕੇ।