ਬੱਸ ਅਤੇ ਟੈਂਕਰ ਵਿੱਚ ਜਬਰਦਸਤ ਟੱਕਰ – 18 ਵਿਅਕਤੀਆਂ ਦੀ ਮੌਤ – ਕਈ ਫੱਟੜ, ਦਿੱਲੀ ਜਾ ਰਹੀ ਸੀ ਬੱਸ
ਨਿਊਜ਼ ਪੰਜਾਬ
ਬੁੱਧਵਾਰ ਸਵੇਰ ਵੇਲੇ ਆਗਰਾ-ਲਖਨਊ ਐਕਸਪ੍ਰੈਸਵੇਅ ਉੱਤੇ ਇੱਕ ਬੱਸ ਦੇ ਇੱਕ ਟੈਂਕਰ ਨਾਲ ਟਕਰਾਉਣ ਨਾਲ 18 ਲੋਕਾਂ ਦੀ ਮੌਤ ਹੋ ਗਈ ਅਤੇ 19 ਲੋਕ ਜ਼ਖਮੀ ਹੋ ਗਏਹਨ । ਸਲੀਪਰ ਬੱਸ ਬਿਹਾਰ ਦੇ ਸੀਤਾਮੜੀ ਤੋਂ ਦਿੱਲੀ ਜਾ ਰਹੀ ਸੀ ਅਤੇ ਸਵੇਰੇ 5:15 ਵਜੇ ਦੁੱਧ ਦੇ ਟਰੱਕ ( ਕੈਂਟਰ )ਨਾਲ ਜਾ ਟਕਰਾਈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦੇ ਬੰਗਰਮਾਊ ਖੇਤਰ ਵਿੱਚ ਆਗਰਾ-ਲਖਨਊ ਐਕਸਪ੍ਰੈਸਵੇਅ ਉੱਤੇ ਵਾਪਰਿਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਅਤੇ ਟੈਂਕਰ ਦੋਵੇਂ ਹੀ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਹਾਦਸੇ ਵਿੱਚ ਦੋ ਔਰਤਾਂ ਅਤੇ ਇੱਕ ਬੱਚੇ ਸਮੇਤ 18 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਕਾਰਜਾਂ ‘ਚ ਜੁਟੀ ਹੋਈ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਯੂ ਪੀ ਦੇ ਮੁੱਖ ਮੰਤਰੀ ਵੱਲੋਂ ਅਫਸੋਸ ਦਾ ਪ੍ਰਗਟਾਵਾ