ਵਿਧਾਨ ਸਭਾ ਉਪ ਚੋਣਾਂ: 7 ਰਾਜਾਂ ਦੀਆਂ 13 ਸੀਟਾਂ ‘ਤੇ ਵੋਟਿੰਗ ਸ਼ੁਰੂ।

10 ਜੁਲਾਈ 2024

18ਵੀਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ 7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇਹ ਸੀਟਾਂ ਬਿਹਾਰ, ਪੱਛਮੀ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਿਮਾਚਲ ਪ੍ਰਦੇਸ਼ ਦੀਆਂ ਹਨ। ਬੰਗਾਲ ਦੀਆਂ 4 ਸੀਟਾਂ, ਹਿਮਾਚਲ ਪ੍ਰਦੇਸ਼ ਦੀਆਂ 3 ਸੀਟਾਂ, ਉੱਤਰਾਖੰਡ ਦੀਆਂ 2 ਸੀਟਾਂ ਅਤੇ ਬਿਹਾਰ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਪੰਜਾਬ ਦੀ ਇਕ-ਇਕ ਸੀਟ ‘ਤੇ  ਵੋਟਾਂ ਪੈ ਰਹੀਆਂ ਹਨ।

ਬਿਹਾਰ ਦੀ ਰੁਪੌਲੀ, ਬੰਗਾਲ ਦੀ ਰਾਏਗੰਜ, ਰਾਨਾਘਾਟ ਦੱਖਣ, ਬਾਗੜਾ ਅਤੇ ਮਾਨਿਕਤਲਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਤਾਮਿਲਨਾਡੂ ਦੇ ਵਿਕਰਾਂਵੰਡੀ, ਮੱਧ ਪ੍ਰਦੇਸ਼ ਦੇ ਅਮਰਵਾੜਾ (ਰਾਖਵੇਂ), ਉਤਰਾਖੰਡ ਦੇ ਬਦਰੀਨਾਥ ਅਤੇ ਮੰਗਲੌਰ, ਪੰਜਾਬ ਦੇ ਜਲੰਧਰ ਪੱਛਮੀ (ਰਾਖਵੇਂ) ਅਤੇ ਹਿਮਾਚਲ ਪ੍ਰਦੇਸ਼ ਦੇ ਡੇਹਰਾ, ਹਮੀਰਪੁਰ ਅਤੇ ਨਾਲਾਗੜ੍ਹ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ।