ਓਡੀਸ਼ਾ ਦੇ ਪੁਰੀ’ ਚ ਜਗਨਨਾਥ ਰਥ ਯਾਤਰਾ ‘ਚ ਭਗਦੜ ਵਰਗੀ ਸਥਿਤੀ,ਇਕ ਸ਼ਰਧਾਲੂ ਦੀ ਮੌਤ ਅਤੇ ਕਈ ਲੋਕ ਜ਼ਖਮੀ

8 ਜੁਲਾਈ 2024

ਪੁਰੀ, ਓਡੀਸ਼ਾ ਵਿੱਚ ਕੱਲ ਸ਼ਾਮ ਇੱਕ ਵਿਸ਼ਾਲ ਜਗਨਨਾਥ ਰਥ ਯਾਤਰਾ ਕੱਢੀ ਗਈ। ਇਸ ਯਾਤਰਾ ਦੌਰਾਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਹ ਘਟਨਾ ਪੁਰੀ ਦੇ ਬਾੜਾ ਡੰਡਾ ਵਿੱਚ ਵਾਪਰੀ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲਾਂ ‘ਚ ਇਲਾਜ ਲਈ ਲਿਜਾਇਆ ਗਿਆ।ਇਸ ਤੋਂ ਇਲਾਵਾ ਰੱਥ ਨੂੰ ਖਿੱਚਦੇ ਸਮੇਂ ਵਾਪਰੇ ਹਾਦਸੇ ਵਿੱਚ ਇੱਕ ਸ਼ਰਧਾਲੂ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਭਗਵਾਨ ਬਲਭੱਦਰ ਦੇ ਰੱਥ ਨੂੰ ਖਿੱਚਦੇ ਸਮੇਂ ਵਾਪਰੀ।

ਲੱਖਾ ਸ਼ਰਧਾਲੂ ਪੂਰੀ ਕਸਬੇ ਦੇ ਵੱਡਾ ਡੰਡਾ ਤੇ ਲਗਭਗ 3 ਕਿਲੋਮੀਟਰ ਤੱਕ ਰੱਥਾਂ ਨੂੰ ਖਿੱਚਦੇ ਹਨ।ਮੂਰਤੀਆਂ ਨੂੰ ਦੇਵਤਿਆਂ ਦਾ ਜਨਮ ਅਸਥਾਨ ਮੰਨੇ ਜਾਣ ਵਾਲੇ ਗੁੰਡੀਚਾ ਮੰਦਿਰ ਵਿੱਚ ਲਿਜਾਇਆ ਜਾਂਦਾ ਹੈ। ਜਿੱਥੇ ਉਹ ਬਹੂਦਾ  ਯਾਤਰਾ ਤੱਕ ਰੁਕਦੇ ਹਨ।