T20 ਵਿਸ਼ਵ ਕੱਪ ਜਿੱਤਣ ਤੇ ਹਾਰਨ ਵਾਲੇ ਲੈ ਗਏ ਕਰੋੜਾਂ ਰੁਪਏ ਦੇ ਇਨਾਮ – ਰਕਮ ਵੇਖ ਕੇ ਹੋ ਜਾਵੋਗੇ ਹੈਰਾਨ – ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾਂ ਨੇ ਕਰ ਦਿੱਤਾ ਵੱਡਾ ਐਲਾਨ
ਨਿਊਜ਼ ਪੰਜਾਬ
ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਅਤੇ ਹਾਰਨ ਵਾਲਿਆਂ ਟੀਮਾਂ ਨੂੰ ਕਰੋੜਾਂ ਰੁਪਏ ਇਨਾਮ ਵਜੋਂ ਪ੍ਰਾਪਤ ਹੋ ਰਹੇ ਹਨ, ਆਈਸੀਸੀ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਨਾਮੀ ਰਾਸ਼ੀ ਦਾ ਐਲਾਨ ਕਰ ਦਿੱਤਾ ਸੀ। ਇਨਾਮੀ ਰਾਸ਼ੀ 93.51 ਕਰੋੜ ਰੁਪਏ (11.25 ਮਿਲੀਅਨ ਡਾਲਰ) ਰੱਖੀ ਸੀ, ਜੋ ਕਿ ਇੱਕ ਰਿਕਾਰਡ ਹੈ।
ਜੇਤੂ ਟੀਮ ਨੂੰ ਕਿੰਨੀ ਇਨਾਮੀ ਰਕਮ ਮਿਲੀ ?
ਆਈਸੀਸੀ ਦੇ ਐਲਾਨ ਮੁਤਾਬਕ ਵਿਸ਼ਵ ਚੈਂਪੀਅਨ ਭਾਰਤੀ ਟੀਮ ਨੂੰ 20.36 ਕਰੋੜ ਰੁਪਏ (2.45 ਕਰੋੜ ਅਮਰੀਕੀ ਡਾਲਰ) ਮਿਲੇ ਹਨ। ਬੋਨਸ ਦੀ ਰਕਮ ਇਸ ਤੋਂ ਵੱਖਰੀ ਹੈ l
ਹਾਰਨ ਵਾਲੀਆਂ ਟੀਮਾਂ ਨੂੰ ਕੀ ਮਿਲਿਆ ?
ਇਸ ਦੇ ਨਾਲ ਹੀ ਫਾਈਨਲ ‘ਚ ਹਾਰਨ ਵਾਲੀ ਟੀਮ ਯਾਨੀ ਉਪ ਜੇਤੂ ਦੱਖਣੀ ਅਫਰੀਕਾ ਨੂੰ 10.64 ਕਰੋੜ ਰੁਪਏ (1.28 ਕਰੋੜ ਅਮਰੀਕੀ ਡਾਲਰ) ਦੀ ਰਕਮ ਮਿਲੀ
ਸੈਮੀਫਾਈਨਲ ਖੇਡਣ ਤੋਂ ਬਾਅਦ ਬਾਹਰ ਹੋਈਆਂ ਟੀਮਾਂ ਨੂੰ 6.54 ਕਰੋੜ ਰੁਪਏ (787,500 ਡਾਲਰ) ਮਿਲੇ। ਇਨ੍ਹਾਂ ਵਿੱਚ ਅਫਗਾਨਿਸਤਾਨ ਅਤੇ ਇੰਗਲੈਂਡ ਦੀਆਂ ਟੀਮਾਂ ਸ਼ਾਮਲ ਹਨ।
ਜੋ ਟੀਮਾਂ ਦੂਜੇ ਦੌਰ ਯਾਨੀ ਸੁਪਰ-8 ਰਾਊਂਡ ਨੂੰ ਪਾਰ ਕਰਨ ‘ਚ ਅਸਫਲ ਰਹੀਆਂ, ਉਨ੍ਹਾਂ ਨੂੰ 3.17 ਕਰੋੜ ਰੁਪਏ (382,500 ਅਮਰੀਕੀ ਡਾਲਰ) ਮਿਲੇ। ਆਸਟ੍ਰੇਲੀਆ, ਬੰਗਲਾਦੇਸ਼, ਵੈਸਟਇੰਡੀਜ਼ ਅਤੇ ਅਮਰੀਕਾ ਸੁਪਰ ਅੱਠ ਦੌਰ ਤੋਂ ਬਾਹਰ ਹੋ ਗਏ ਸਨ। ਇਸ ਦੇ ਨਾਲ ਹੀ 9ਵੇਂ ਤੋਂ 12ਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ 2.05 ਕਰੋੜ ਰੁਪਏ (247,500 ਅਮਰੀਕੀ ਡਾਲਰ) ਮਿਲੇ ਹਨ। 13ਵੇਂ ਤੋਂ 20ਵੇਂ ਸਥਾਨ ‘ਤੇ ਰਹਿਣ ਵਾਲੀ ਹਰੇਕ ਟੀਮ ਨੂੰ 1.87 ਕਰੋੜ ਰੁਪਏ (US$225,000) ਮਿਲੇ। ਇਸ ਤੋਂ ਇਲਾਵਾ ਹਰ ਟੀਮ ਨੂੰ ਟੂਰਨਾਮੈਂਟ ‘ਚ ਮੈਚ ਜਿੱਤਣ ‘ਤੇ 25.89 ਲੱਖ ਰੁਪਏ (31,154 ਅਮਰੀਕੀ ਡਾਲਰ) ਵਾਧੂ ਦਿੱਤੇ ਗਏ। ਇਸ ਵਿੱਚ ਸੈਮੀਫਾਈਨਲ ਅਤੇ ਫਾਈਨਲ ਮੈਚ ਸ਼ਾਮਲ ਨਹੀਂ ਹਨ। ਇਹ ਨਿਯਮ ਸੁਪਰ-8 ਰਾਊਂਡ ਤੱਕ ਲਾਗੂ ਰਹੇਗਾ।
ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾਂ ਦਾ ਐਲਾਨ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾਂ ਨੇ ਦੱਖਣੀ ਅਫਰੀਕਾ ਖਿਲਾਫ ਖਿਤਾਬੀ ਜਿੱਤ ਤੋਂ ਬਾਅਦ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦਾ ਆਖਰੀ ਟੀ-20 ਵਿਸ਼ਵ ਕੱਪ ਹੈ ਅਤੇ ਉਹ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇੰਟਰਨੈਸ਼ਨਲ ਟੀ-20 ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਉਹ IPL ‘ਚ ਖੇਡਣਾ ਜਾਰੀ ਰੱਖੇਗਾ।