ਭਾਰਤ ਹਿੰਦੂ ਰਾਸ਼ਟਰ ਨਹੀਂ – ਧਰਮ ਨਿਰਪੱਖ ਸੰਵਿਧਾਨ ਵਾਲਾ ਦੇਸ਼ – ਨੋਬਲ ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਕਿਹਾ – ਭਾਜ਼ਪਾ ਵੱਲੋਂ ਵਿਰੋਧ
ਨਿਊਜ਼ ਪੰਜਾਬ
ਨੋਬਲ ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਹਾਲੀਆ ਲੋਕ ਸਭਾ ਚੋਣਾਂ ਦੇ ਨਤੀਜੇ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਭਾਰਤ ‘ਹਿੰਦੂ ਰਾਸ਼ਟਰ’ ਨਹੀਂ ਹੈ।
ਉੱਘੇ ਅਰਥ ਸ਼ਾਸਤਰੀ ਨੇ ਕਿਹਾ ਕਿ ਸਿਆਸੀ ਤੌਰ ‘ਤੇ ਖੁੱਲ੍ਹੇ-ਡੁੱਲ੍ਹੇ ਹੋਣ ਦੀ ਲੋੜ ਹੈ, ਖਾਸ ਕਰਕੇ ਜਦੋਂ ਭਾਰਤ ਧਰਮ ਨਿਰਪੱਖ ਸੰਵਿਧਾਨ ਵਾਲਾ ਧਰਮ ਨਿਰਪੱਖ ਦੇਸ਼ ਹੈ।ਸੇਨ ਨੇ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਵਿਚਾਰ ਉਚਿਤ ਹੈ।
ਉੱਘੇ ਅਰਥ ਸ਼ਾਸਤਰੀ ਨੇ ਕਿਹਾ ਕਿ ਸਿਆਸੀ ਤੌਰ ‘ਤੇ ਖੁੱਲ੍ਹੇ-ਡੁੱਲ੍ਹੇ ਹੋਣ ਦੀ ਲੋੜ ਹੈ, ਖਾਸ ਕਰਕੇ ਜਦੋਂ ਭਾਰਤ ਧਰਮ ਨਿਰਪੱਖ ਸੰਵਿਧਾਨ ਵਾਲਾ ਧਰਮ ਨਿਰਪੱਖ ਦੇਸ਼ ਹੈ।
ਸੇਨ ਨੇ ਇੱਥੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਬੰਗਾਲੀ ਨਿਊਜ਼ ਚੈਨਲ ਨੂੰ ਕਿਹਾ, “ਇਹ ਭਾਰਤ ਹਿੰਦੂ ਰਾਸ਼ਟਰ ਨਹੀਂ ਹੈ, 90 ਸਾਲਾ ਅਰਥ ਸ਼ਾਸਤਰੀ ਬੁੱਧਵਾਰ ਸ਼ਾਮ ਨੂੰ ਅਮਰੀਕਾ ਤੋਂ ਕੋਲਕਾਤਾ ਪਹੁੰਚੇ।
ਉਨ੍ਹਾ ਕਿਹਾ “ਅਸੀਂ ਹਮੇਸ਼ਾ ਹਰ ਚੋਣ ਤੋਂ ਬਾਅਦ ਬਦਲਾਅ ਦੇਖਣ ਦੀ ਉਮੀਦ ਕਰਦੇ ਹਾਂ। ਪਹਿਲਾਂ (ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੌਰਾਨ) ਜੋ ਕੁਝ ਹੋਇਆ ਸੀ, ਜਿਵੇਂ ਕਿ ਲੋਕਾਂ ਨੂੰ ਬਿਨਾਂ ਮੁਕੱਦਮੇ ਦੇ ਸਲਾਖਾਂ ਪਿੱਛੇ ਡੱਕਣਾ, ਅਤੇ ਅਮੀਰ ਅਤੇ ਗਰੀਬ ਵਿਚਕਾਰ ਪਾੜਾ ਵਧਾਉਣਾ, ਅਜੇ ਵੀ ਜਾਰੀ ਹੈ। ਇਹ ਰੁਕਣਾ ਚਾਹੀਦਾ ਹੈ, ”
ਉਨ੍ਹਾਂ ਨੇ ਇਸ ਗੱਲ ‘ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਬ੍ਰਿਟਿਸ਼ ਸ਼ਾਸਨ ਦੇ ਸਮੇਂ ਤੋਂ ਹੀ ਦੇਸ਼ ਵਿੱਚ ਲੋਕਾਂ ਨੂੰ “ਬਿਨਾਂ ਮੁਕੱਦਮੇ” ਦੇ ਸਲਾਖਾਂ ਪਿੱਛੇ ਰੱਖਣ ਦਾ ਸਿਲਸਿਲਾ ਜਾਰੀ ਹੈ ਅਤੇ ਇਹ ਕਾਂਗਰਸ ਸਰਕਾਰ ਦੇ ਮੁਕਾਬਲੇ ਭਾਜਪਾ ਸਰਕਾਰ ਵਿੱਚ ਜ਼ਿਆਦਾ ਪ੍ਰਚਲਿਤ ਹੈ।
ਅਯੁੱਧਿਆ ‘ਚ ਰਾਮ ਮੰਦਰ ਬਣਾਉਣ ਦੇ ਬਾਵਜੂਦ ਭਾਜਪਾ ਦੀ ਫੈਜ਼ਾਬਾਦ ( ਅਯੁੱਧਿਆ ) ਲੋਕ ਸਭਾ ਸੀਟ ਹਾਰਨ ‘ਤੇ ਸੇਨ ਨੇ ਕਿਹਾ ਕਿ ਦੇਸ਼ ਦੀ ਅਸਲੀ ਪਛਾਣ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਭਾਰਤ ਨੂੰ ‘ਹਿੰਦੂ ਰਾਸ਼ਟਰ’ ਵਜੋਂ ਪੇਸ਼ ਕਰਨ ਲਈ ਇੰਨਾ ਪੈਸਾ ਖਰਚ ਕੇ ਰਾਮ ਮੰਦਰ ਦਾ ਨਿਰਮਾਣ… ਮਹਾਤਮਾ ਗਾਂਧੀ, ਰਬਿੰਦਰਨਾਥ ਟੈਗੋਰ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਦੇਸ਼ ਵਿਚ ਨਹੀਂ ਹੋਣਾ ਚਾਹੀਦਾ ਸੀ। ਇਹ ਭਾਰਤ ਦੀ ਅਸਲ ਪਛਾਣ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ, ਅਤੇ ਇਸ ਨੂੰ ਬਦਲਣਾ ਚਾਹੀਦਾ ਹੈ,
ਭਾਜਪਾ ਨੇ ਵੀਰਵਾਰ ਨੂੰ ਨੋਬਲ ਪੁਰਸਕਾਰ ਜੇਤੂ ਅਮਰਤਿਆ ਸੇਨ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਅਮਰਤਿਆ ਨੇ ਕਿਹਾ ਸੀ ਕਿ ਲੋਕ ਸਭਾ ਚੋਣ ਨਤੀਜੇ ਦੱਸਦੇ ਹਨ ਕਿ ਭਾਰਤ ‘ਹਿੰਦੂ ਰਾਸ਼ਟਰ’ ਨਹੀਂ ਹੈ। ਭਾਜਪਾ ਨੇ ਜ਼ੋਰ ਦੇ ਕੇ ਕਿਹਾ ਕਿ ਅਮਰਤਿਆ ਦੇ ਦਾਅਵੇ ਦਾ ਜ਼ਮੀਨੀ ਪੱਧਰ ‘ਤੇ ਅਸਲ ਤਸਵੀਰ ਨਾਲ ਕੋਈ ਸਬੰਧ ਨਹੀਂ ਹੈ। ਨਾਲ ਹੀ ਕਿਹਾ ਕਿ ਉੱਘੇ ਅਰਥ ਸ਼ਾਸਤਰੀ ਨੂੰ ਚੀਜ਼ਾਂ ਨੂੰ ਨਿਰਪੱਖ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ।
ਭਾਜਪਾ ਦੇ ਸੀਨੀਅਰ ਨੇਤਾ ਅਤੇ ਪੱਛਮੀ ਬੰਗਾਲ ਭਾਜਪਾ ਦੇ ਸਾਬਕਾ ਪ੍ਰਧਾਨ ਰਾਹੁਲ ਸਿਨਹਾ ਨੇ ਕਿਹਾ ਕਿ ਅਮਰਤਿਆ ਸੇਨ ਕਦੇ ਵੀ ਐਨਡੀਏ ਸਰਕਾਰ ਦੇ ਚੰਗੇ ਕੰਮਾਂ ਦੀ ਕਦਰ ਨਹੀਂ ਕਰਨਗੇ। ਉਨ੍ਹਾਂ ਨੂੰ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਦੇਸ਼ ਦੇ ਹਾਲਾਤ ਅਤੇ ਇੰਨੇ ਸਾਲਾਂ ਬਾਅਦ ਮੌਜੂਦਾ ਹਾਲਾਤ ਦਾ ਮੁਲਾਂਕਣ ਕਰਨਾ ਚਾਹੀਦਾ ਸੀ। ਸਿਨਹਾ ਨੇ ਕਿਹਾ, ਸੇਨ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਖੁਸ਼ ਕਰਨ ਲਈ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ। ਭਾਰਤ ਦੇ ਲੋਕਾਂ ਨੇ ਸਿਸਟਮ ਨੂੰ ਸਾਫ਼ ਕਰਨ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀਆਂ ਕੋਸ਼ਿਸ਼ਾਂ ਲਈ ਭਾਜਪਾ ਨੂੰ ਵੋਟ ਦਿੱਤੀ ਹੈ। ਅਰਥਚਾਰੇ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣਾ ਭਾਜਪਾ ਲਈ ਸਿਰਦਰਦੀ ਨਹੀਂ ਹੈ।