ਨੇਪਾਲ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ; ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ

27 ਜੂਨ 2024

ਨੇਪਾਲ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਹੁਣ ਤੱਕ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਹਿਮਾਲੀਅਨ ਦੇਸ਼ ਵਿੱਚ ਚੱਲ ਰਹੇ ਮਾਨਸੂਨ ਕਾਰਨ ਮੌਤਾਂ ਦੀ ਇੱਕ ਅਸਧਾਰਨ ਤੌਰ ‘ਤੇ ਉੱਚੀ ਸੰਖਿਆ ਵੇਖੀ ਜਾ ਰਹੀ ਹੈ, ਪਿਛਲੇ 24 ਘੰਟਿਆਂ ਵਿੱਚ 14 ਮੌਤਾਂ ਹੋਈਆਂ ਹਨ।

ਨੇਪਾਲ ਵਿੱਚ ਗ੍ਰਹਿ ਮੰਤਰਾਲੇ ਦੇ ਅਧੀਨ ਐਨਡੀਆਰਐਮਏ ਦੇ ਅਨੁਸਾਰ 26 ਜੂਨ, 2024 ਨੂੰ ਕੁੱਲ 44 ਘਟਨਾਵਾਂ ਦਰਜ ਕੀਤੀਆਂ। ਇਹਨਾਂ ਘਟਨਾਵਾਂ ਵਿੱਚ 14 ਲੋਕਾਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ ਵਿੱਚ 8 ਲੋਕ ਢਿੱਗਾਂ ਡਿੱਗਣ ਕਾਰਨ, 5 ਅਸਮਾਨੀ ਬਿਜਲੀ ਡਿੱਗਣ ਕਾਰਨ ਅਤੇ 1 ਦੀ ਹੜ੍ਹ ਕਾਰਨ ਹੋਈ ਹੈ। ਜ਼ਮੀਨ ਖਿਸਕਣ ਦੀ ਘਟਨਾ ਵਿੱਚ 2 ਲੋਕ ਅਜੇ ਵੀ ਲਾਪਤਾ ਹਨ।” ਜਦੋਂ ਕਿ 10 ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਿਕ ਬਚਾਅ ਕਾਰਜ ਜਾਰੀ ਹੈ।