ਵੱਡੀ ਖਬਰ# ਚੰਡੀਗੜ੍ਹ ‘ਚ 24 ਘੰਟੇ ਦੁਕਾਨਾਂ ਖੁੱਲਣ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ: 27 ਜੂਨ 2024

ਚੰਡੀਗੜ੍ਹ ਦੇ ਦੁਕਾਨਦਾਰਾ ਅਤੇ ਵਪਾਰੀਆਂ ਲਈ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਯੂਟੀ ਚੰਡੀਗੜ੍ਹ ਨੇ ਹੁਣ ਸਾਰੇ ਦਿਨ ਯਾਨੀ 24 ਘੰਟੇ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਯੂਟੀ ਪ੍ਰਸ਼ਾਸਨ ਨੇ ਇਹ ਫੈਸਲਾ ਕਾਰੋਬਾਰੀਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਹੈ। ਯੂਟੀ ਪ੍ਰਸ਼ਾਸਨ ਨੇ ਕਾਰੋਬਾਰ ਕਰਨ ਦੀ ਸੌਖ ਨੂੰ ਉਤਸ਼ਾਹਤ ਕਰਨ ਅਤੇ ਹਫ਼ਤੇ ਦੇ ਸਾਰੇ ਦਿਨਾਂ ਵਿੱਚ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਲਾਭਾਂ ਲਈ ਹਫ਼ਤੇ ਦੇ ਸਾਰੇ ਦਿਨਾਂ ਵਿੱਚ ਖੁੱਲਣ ਅਤੇ ਬੰਦ ਕਰਨ ਦੇ ਸਮੇਂ ਅਤੇ ਸੰਚਾਲਨ ਸੰਬੰਧੀ ਕਿਰਤ ਕਾਨੂੰਨਾਂ ਅਤੇ ਨਿਯਮਾਂ ਨੂੰ ਸਰਲ ਬਣਾਉਣ ਲਈ, ਚੰਡੀਗੜ੍ਹ ਨੇ ਯੂਟੀ ਵਿੱਚ ਸਥਿਤ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਆਗਿਆ ਦਿੱਤੀ ਹੈ। , ਚੰਡੀਗੜ੍ਹ ਹੁਣ ਸਾਲ ਦੇ 365 ਦਿਨ ਖੁੱਲ੍ਹਾ ਰਹੇਗਾ ਅਤੇ 24 ਘੰਟੇ ਕੰਮ ਕਰੇਗਾ।