ਬੰਗਾਲ ‘ਚ ਕੰਚਨਜੰਗਾ ਐਕਸਪ੍ਰੈੱਸ ਨਾਲ ਟਕਰਾਉਣ ਕਾਰਨ 9 ਲੋਕਾਂ ਦੀ ਮੌਤ, 25 ਜ਼ਖਮੀ
17 ਜੂਨ 2024
ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲੇ ‘ਚ ਅੱਜ ਸਵੇਰੇ ਇਕ ਐਕਸਪ੍ਰੈੱਸ ਟਰੇਨ ਦੀ ਮਾਲਗੱਡੀ ਨਾਲ ਟਕਰਾਉਣ ਕਾਰਨ ਤਿੰਨ ਰੇਲਵੇ ਕਰਮਚਾਰੀਆਂ ਸਮੇਤ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 50 ਹੋਰ ਜ਼ਖਮੀ ਹੋ ਗਏ।
ਇਹ ਟੱਕਰ ਸੋਮਵਾਰ ਸਵੇਰੇ 9 ਵਜੇ ਦੇ ਕਰੀਬ ਉਸ ਸਮੇਂ ਹੋਈ ਜਦੋਂ 13174 ਕੰਚਨਜੰਗਾ ਐਕਸਪ੍ਰੈਸ ਅਗਰਤਲਾ ਤੋਂ ਸਿਆਲਦਾਹ ਜਾ ਰਹੀ ਸੀ। ਇਸ ਟੱਕਰ ਵਿੱਚ ਕੰਚਨਜੰਗਾ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਹਰ ਪਾਸੇ ਰੌਲਾ ਪੈ ਗਿਆ। ਟੱਕਰ ਕਾਰਨ ਟਰੇਨ ਦੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ। ਪ੍ਰਸ਼ਾਸਨ ਗੈਸ ਕਟਰਾਂ ਨਾਲ ਕੰਪਾਰਟਮੈਂਟ ਕੱਟ ਕੇ ਲੋਕਾਂ ਨੂੰ ਬਾਹਰ ਕੱਢਣ ਵਿਚ ਲੱਗਾ ਹੋਇਆ ਹੈ।
ਉਸਨੇ ਕਿਹਾ ਕਿ ਕੰਚਨਜੰਗਾ ਐਕਸਪ੍ਰੈਸ ਦਾ ਅਗਲਾ ਹਿੱਸਾ ਪ੍ਰਭਾਵਿਤ ਨਹੀਂ ਹੋਇਆ, ਜਲਦੀ ਹੀ ਆਪਣੀ ਅਗਲੀ ਯਾਤਰਾ ਨੂੰ ਮੁੜ ਸ਼ੁਰੂ ਕਰ ਦੇਵੇਗਾ ਤਾਂ ਜੋ ਯਾਤਰੀ ਆਪਣੀ ਮੰਜ਼ਿਲ ‘ਤੇ ਪਹੁੰਚ ਸਕਣ।