ਦਿੱਲੀ: ਜਾਮਾ ਮਸਜਿਦ ਵਿੱਚ ਅਦਾ ਕੀਤੀ ਈਦ ਦੀ ਨਮਾਜ਼,ਨਮਾਜ਼ ਅਦਾ ਕਰਨ ਲਈ ਮਸਜਿਦਾਂ ‘ਚ ਇਕੱਠੀ ਹੋਈ ਭੀੜ

17 ਜੂਨ 2024

ਦੇਸ਼ ਭਰ ‘ਚ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਦਿੱਲੀ ਦੀ ਜਾਮਾ ਮਸਜਿਦ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਨਮਾਜ਼ ਤੋਂ ਬਾਅਦ ਲੋਕਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ। ਲੋਕ ਸਵੇਰ ਤੋਂ ਹੀ ਨਮਾਜ਼ ਪੜ੍ਹਨ ਲਈ ਮਸਜਿਦ ਵਿਚ ਆਉਣ ਲੱਗੇ। ਈਦ ਕਾਰਨ ਆਸਪਾਸ ਦਾ ਇਲਾਕਾ ਅਤੇ ਬਾਜ਼ਾਰ ਗੂੰਜ ਰਹੇ ਹਨ।

ਈਦ-ਉਲ-ਅਜ਼ਹਾ ਤੋਂ ਠੀਕ ਪਹਿਲਾਂ ਐਤਵਾਰ ਸ਼ਾਮ ਨੂੰ ਦਿੱਲੀ ਦੇ ਸਾਰੇ ਬਾਜ਼ਾਰਾਂ ‘ਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸੋਮਵਾਰ ਤੋਂ ਸ਼ੁਰੂ ਹੋਇਆ ਈਦ-ਉਲ-ਅਜ਼ਹਾ ਦਾ ਤਿਉਹਾਰ ਬੁੱਧਵਾਰ ਸ਼ਾਮ ਤੱਕ ਮਨਾਇਆ ਜਾਵੇਗਾ, ਜਿਸ ਕਾਰਨ ਬਾਜ਼ਾਰਾਂ ‘ਚ ਰੌਣਕਾਂ ਲੱਗੀਆਂ ਹੋਈਆਂ ਹਨ। ਈਦ-ਉਲ-ਅਜ਼ਹਾ ਦੀ ਨਮਾਜ਼ ਜਾਮਾ ਮਸਜਿਦ ਵਿੱਚ ਸਵੇਰੇ 6 ਵਜੇ ਅਤੇ ਫਤਿਹਪੁਰੀ ਮਸਜਿਦ ਵਿੱਚ ਸਵੇਰੇ 7.15 ਵਜੇ ਅਦਾ ਕੀਤੀ ।

ਇਸ ਮੌਕੇ ਫਤਿਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਡਾ: ਮੁਫਤੀ ਮੁਕਰਰਮ ਅਹਿਮਦ ਨੇ ਕਿਹਾ ਕਿ ਬਕਰੀਦ ਦਾ ਤਿਉਹਾਰ ਅਸੀਂ ਰਲ ਮਿਲ ਕੇ ਮਨਾਉਣਾ ਹੈ | ਤਿਉਹਾਰ ਖੁਸ਼ੀਆਂ ਮਨਾਉਣ ਲਈ ਹੁੰਦੇ ਹਨ, ਕਿਸੇ ਨੂੰ ਦੁੱਖ ਪਹੁੰਚਾਉਣ ਦਾ ਕੋਈ ਮਤਲਬ ਨਹੀਂ।ਸਰਕਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਪਸ਼ੂਆਂ ਦੀ ਬਲੀ ਦਿੱਤੀ ਜਾਵੇ। ਈਦ-ਉਲ-ਅਜ਼ਹਾ ਦੇ ਮੌਕੇ ‘ਤੇ ਪੁਰਾਣੀ ਦਿੱਲੀ ਦੇ ਬਾਜ਼ਾਰਾਂ ‘ਚ ਭਾਰੀ ਰੌਣਕ ਹੈ।

ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਈਦ-ਉਲ-ਅਜ਼ਹਾ ਦੇ ਮੌਕੇ ‘ਤੇ ਦਿੱਲੀ ਦੀ ਦਰਗਾਹ ਪੰਜਾ ਸ਼ਰੀਫ ‘ਤੇ ਨਮਾਜ਼ ਅਦਾ ਕੀਤੀ।