ਲੁਧਿਆਣਾ ਵਿਚ ਸਾਈਕਲ , ਆਟੋ ਪਾਰਟਸ ਅਤੇ ਹੌਜ਼ਰੀ ਵਾਲੇ ਨਹੀਂ ਚਲਾ ਸਕਦੇ ਫੈਕਟਰੀਆਂ

ਨਿਊਜ਼ ਪੰਜਾਬ

ਲੁਧਿਆਣਾ ,19 ਅਪ੍ਰੈਲ -ਜਿਲਾ ਪ੍ਰਸਾਸ਼ਨ ਨੇ ਰਾਜ ਸਰਕਾਰ ਵਲੋਂ ਜਾਰੀ ਹਦਾਇਤਾਂ ਤੋਂ ਬਾਅਦ ਲੁਧਿਆਣਾ ਵਿਚ  20 ਅਪ੍ਰੈਲ ਤੋਂ ਆਰੰਭ ਹੋਣ ਵਾਲੇ ਕੰਮਾਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਅਨੁਸਾਰ ਸ਼ਹਿਰ ਵਿਚਲੇ ਸਨਅਤੀ ਇਲਾਕੇ ਫੋਕਲ ਪੁਆਇੰਟ ਸਮੇਤ ਇੰਡਸਟ੍ਰੀਅਲ ਏਰੀਆ – ਏ , ਬੀ ਅਤੇ ਸੀ  ਵਿਚਲੇ ਸਨਅਤੀ ਯੂਨਿਟ ਅਗਲੇ ਹੁਕਮਾਂ ਤੱਕ ਚਾਲੂ ਨਹੀਂ ਹੋ ਸਕਣਗੇ | ਜਾਰੀ ਲਿਸਟ ਮੁਤਾਬਿਕ ਉਕਤ ਇਲਾਕਿਆਂ ਵਿਚ ਨਿਰਯਾਤ ਕਰਨ ਵਾਲੇ ਸਨਅਤਕਾਰ ਸ਼ਰਤਾਂ ਅਧੀਨ ਕੰਮ ਕਰ ਸਕਣਗੇ |  ਸਾਇਕਲ ਅਤੇ ਆਟੋ ਪਾਰਟਸ ਨਾਲ ਸਬੰਧਿਤ ਅਤੇ ਹਾਜ਼ਰੀ ਯੂਨਿਟ ਵੀ ਕੰਮ ਨਹੀਂ ਕਰ ਸਕਣਗੇ |  ਲੁਧਿਆਣਾ ਦੀਆਂ 12 ਉਦਯੋਗਿਕ  ਯੂਨਿਟ ਨੂੰ ਪੀ ਪੀ ਈ ਕਿੱਟਾਂ ਬਣਾਉਣ ਲਈ ਆਗਿਆ ਦਿਤੀ ਹੈ | ਇਹ ਫੈਕਟਰੀਆਂ ਸਰਕਾਰੀ ਨਿਯਮਾਂ ਮੁਤਾਬਿਕ ਕੰਮਕਰਨਗੀਆਂ |  ਜਿਲ੍ਹਾ ਪ੍ਰਸਾਸ਼ਨ ਵਲੋਂ ਹਲਾਤਾਂ ਨੂੰ ਵੇਖਦੇ ਹੋਏ ਜਿਸ ਨਾਲ ਕੋਰੋਨਾ ਮਹਾਂਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕੇ ਕਾਰਨ ਉਕਤ ਫੈਂਸਲਾ ਲਿਆ ਹੈ ਜਦੋ ਕਿ ਦਿਹਾਤੀ ਇਲਾਕਿਆਂ ਵਿਚ ਲਿਸਟ ਵਿਚ ਦਿਤੇ ਕੰਮ ਪ੍ਰਵਾਨਗੀ ਲੈ ਕੇ ਕੀਤੇ ਜਾ ਸਕਦੇ ਹਨ |

               

ਪੜ੍ਹੋ ਲਿਸਟ      

curfew exmtion 20.4.2020

 

 https://m.facebook.com/story.php?story_fbid=152717919610862&id=108444290704892