ਚੰਦਰਬਾਬੂ ਨਾਇਡੂ ਨੇ ਕੀਤਾ ਵੱਡਾ ਐਲਾਨ ,ਹੁਣ ਆਂਧਰਾ ਪ੍ਰਦੇਸ਼ ਕੋਲ ਸਿਰਫ਼ ਇੱਕ ਹੀ ਰਾਜਧਾਨੀ ਹੋਵੇਗੀ, ਤਿੰਨ ਨਹੀਂ।

11 ਜੂਨ 2024

ਆਂਧਰਾ ਪ੍ਰਦੇਸ਼ ਤੋਂ ਵੱਖਰਾ ਤੇਲੰਗਾਨਾ ਰਾਜ ਬਣਨ ਤੋਂ ਬਾਅਦ ਇੱਥੇ ਰਾਜਧਾਨੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ,ਪਹਿਲਾਂ ਆਂਧਰਾ ਪ੍ਰਦੇਸ਼ ਦੀਆਂ ਤਿੰਨ ਰਾਜਧਾਨੀਆਂ ਦਾ ਜ਼ਿਕਰ ਸੀ, ਹੁਣ ਤੇਲਗੂ ਦੇਸਮ ਪਾਰਟੀ ਦੇ ਚੰਦਰਬਾਬੂ ਨਾਇਡੂ ਨੇ ਸਿਰਫ਼ ਇੱਕ ਰਾਜਧਾਨੀ ਰੱਖਣ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਨੂੰ ਬਹੁਮਤ ਮਿਲਿਆ ਹੈ। ਅਜਿਹੇ ‘ਚ ਹੁਣ ਉਹ ਬੁੱਧਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਆਪਣੇ ਸਹੁੰ ਚੁੱਕ ਸਮਾਗਮ ਤੋਂ ਇਕ ਦਿਨ ਪਹਿਲਾਂ, ਤੇਲਗੂ ਦੇਸ਼ਮ ਪਾਰਟੀ ਦੇ ਸੁਪਰੀਮੋ ਐਨ ਚੰਦਰਬਾਬੂ ਨਾਇਡੂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰਾਵਤੀ ਰਾਜ ਦੀ ਇਕਲੌਤੀ ਰਾਜਧਾਨੀ ਹੋਵੇਗੀ।

ਦੱਸ ਦੇਈਏ ਕਿ ਨਾਇਡੂ ਨੇ ਇਹ ਐਲਾਨ ਟੀਡੀਪੀ, ਭਾਰਤੀ ਜਨਤਾ ਪਾਰਟੀ ਅਤੇ ਜਨਸੇਨਾ ਦੇ ਵਿਧਾਇਕਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੀਟਿੰਗ ਵਿੱਚ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਕੌਮੀ ਜਮਹੂਰੀ ਗਠਜੋੜ (ਐਨਡੀਏ) ਦਾ ਆਗੂ ਚੁਣਿਆ ਗਿਆ। ਨਾਇਡੂ ਨੇ ਕਿਹਾ, “ਸਾਡੀ ਸਰਕਾਰ ਵਿੱਚ ਤਿੰਨ ਰਾਜਧਾਨੀਆਂ ਦੀ ਆੜ ਵਿੱਚ ਕੋਈ ਖੇਡ ਨਹੀਂ ਹੋਵੇਗੀ। ਸਾਡੀ ਰਾਜਧਾਨੀ ਅਮਰਾਵਤੀ ਹੈ। ਅਮਰਾਵਤੀ ਰਾਜਧਾਨੀ ਹੈ।