ਮੁੱਖ ਖ਼ਬਰਾਂ

ਰੇਲਵੇ ਟਰੈਕਮੈਨ ਨੇ ਆਪਣੀ ਪਤਨੀ ਅਤੇ 2 ਧੀਆਂ ਸਮੇਤ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ।

5 ਜੂਨ 2024

ਜਬਲਪੁਰ ਵਿੱਚ ਰੇਲਵੇ ਵਿਭਾਗ ਵਿੱਚ ਤਾਇਨਾਤ ਇੱਕ ਟਰੈਕਮੈਨ ਨੇ ਆਪਣੀਆਂ ਦੋ ਮਾਸੂਮ ਧੀਆਂ ਅਤੇ ਪਤਨੀ ਸਮੇਤ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਰੇਲਵੇ ਕਰਮਚਾਰੀ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਿਹੋਦਾ ਰੇਲਵੇ ਟਰੈਕ ‘ਤੇ ਪਹੁੰਚਿਆ ਸੀ। ਸੂਚਨਾ ਮਿਲਣ ‘ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਵਧੀਕ ਪੁਲੀਸ ਸੁਪਰਡੈਂਟ ਸੋਨਾਲੀ ਦੂਬੇ ਨੇ ਦੱਸਿਆ ਕਿ ਪਿੰਡ ਸਿਹੋਦਾ ਦਾ ਰਹਿਣ ਵਾਲਾ ਨਰਿੰਦਰ ਚੱਧਰ (35) ਰੇਲਵੇ ਵਿੱਚ ਟ੍ਰੈਕਮੈਨ ਵਜੋਂ ਤਾਇਨਾਤ ਸੀ। ਉਸ ਨੇ ਆਪਣੀ ਪਤਨੀ ਰੀਆ (32), ਬੇਟੀਆਂ ਜਾਹਨਵੀ (6) ਅਤੇ ਕਨਿਸ਼ਕ (3) ਦੇ ਨਾਲ ਪਿੰਡ ਨੇੜੇ ਲੰਘਦੀ ਰੇਲਵੇ ਲਾਈਨ ‘ਤੇ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ।ਪੁਲਸ ਨੇ  ਸੂਚਨਾ ਮਿਲਣ ਤੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਭੇਜ ਦਿੱਤਾ ਹੈ। ਉਸ ਨੇ ਅਜਿਹਾ ਕਿਉਂ ਕੀਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਪਿਛਲੇ ਦਿਨ ਵੀ ਡਿਊਟੀ ਲਈ ਨਹੀਂ ਗਿਆ ਸੀ।ਸ਼ਾਇਦ ਪਰਿਵਾਰਕ ਕਾਰਨਾਂ ਕਰਕੇ ਉਸ ਨੇ ਖੁਦਕੁਸ਼ੀ ਦਾ ਕਦਮ ਚੁੱਕਿਆ ਹੈ।