ਲੋਕ ਸਭਾ ਚੋਣਾਂ 2024:ਅੱਜ ਵੋਟਾਂ ਦੀ ਗਿਣਤੀ ਵਾਲੇ ਦਿਨ ਪੂਰੇ ਦੇਸ਼ ਵਿੱਚ ਡਰਾਈ ਡੇਅ ਹੈ।
ਲੋਕ ਸਭਾ ਚੋਣਾਂ, 4 ਜੂਨ 2024
19 ਅਪ੍ਰੈਲ ਨੂੰ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ 2024 ਲਈ 7 ਪੜਾਵਾਂ ਦੀ ਵੋਟਿੰਗ ਹੋਈ। ਆਖਰੀ ਪੜਾਅ 1 ਜੂਨ ਨੂੰ ਵੋਟਿੰਗ ਦੇ ਨਾਲ ਖਤਮ ਹੋਇਆ। ਅੱਜ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਏ ਹਨ। ਵੋਟਾਂ ਦੀ ਗਿਣਤੀ ਕਾਰਨ ਪੂਰੇ ਦੇਸ਼ ਵਿੱਚ ਡਰਾਈ ਡੇਅ ਐਲਾਨਿਆ ਗਿਆ ਹੈ, ਜਿਸ ਕਾਰਨ ਅੱਜ ਦੇਸ਼ ਵਿੱਚ ਕਿਤੇ ਵੀ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ। ਸ਼ਰਾਬ ਦੀ ਵਿਕਰੀ ਤੇ ਇਹ ਪਾਬੰਦੀ 3 ਜੂਨ ਦੀ ਅੱਧੀ ਰਾਤ 12 ਤੋਂ ਲਗਾਈ ਗਈ ਸੀ ਜੌ ਅੱਜ ਯਾਨੀ 4 ਜੂਨ ਦੀ ਅੱਧੀ ਰਾਤ 12 ਤਕ ਰਹੇਗੀ