ਅਸਾਮ-ਮਨੀਪੁਰ ‘ਚ ਭਾਰੀ ਮੀਂਹ :ਨਦੀਆਂ ‘ਚ ਪਾਣੀ ਓਵਰਫਲੋ ਹੋਣ ਕਾਰਨ ਦੋ ਲੱਖ ਤੋਂ ਵੱਧ ਲੋਕ ਪ੍ਰਭਾਵਿਤ, ਛੇ ਲੋਕਾਂ ਦੀ ਮੌਤ
31 ਮਈ 2024
ਆਸਾਮ ਅਤੇ ਮਣੀਪੁਰ ਵਿੱਚ ਭਾਰੀ ਮੀਂਹ ਕਾਰਨ ਬ੍ਰਹਮਪੁੱਤਰ ਅਤੇ ਬਰਾਕ ਸਮੇਤ ਛੇ ਨਦੀਆਂ ਵਿਚ ਹੜ੍ਹ ਆ ਗਿਆ ਹੈ। ਜਿਸ ਕਾਰਨ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਖ਼ਤਰਾ ਵਧ ਗਿਆ ਹੈ। ਕੇਂਦਰੀ ਜਲ ਕਮਿਸ਼ਨ ਨੇ ਕਿਹਾ ਕਿ ਬ੍ਰਹਮਪੁੱਤਰ ਨਦੀ ਅਸਾਮ ਦੇ ਜੋਰਹਾਟ ਜ਼ਿਲੇ ਦੇ ਨੀਮਟਿੰਗਘਾਟ ‘ਚ 85.25 ਮੀਟਰ ਦੀ ਉੱਚਾਈ ‘ਤੇ ਵਹਿ ਰਹੀ ਹੈ। ਬ੍ਰਹਮਪੁੱਤਰ ਨਦੀ ਖ਼ਤਰੇ ਦੇ ਨਿਸ਼ਾਨ ਤੋਂ 29 ਮੀਟਰ ਉੱਪਰ ਹੈ। ਬਰਾਕ ਨਦੀ ਵਿੱਚ ਵੀ ਗੰਭੀਰ ਖ਼ਤਰਾ ਹੈ।
ਮਨੀਪੁਰ ਦੇ ਇੰਫਾਲ ਜ਼ਿਲ੍ਹੇ ਵਿੱਚ ਬਰਾਕ ਨਦੀ 30.15 ਮੀਟਰ ਦੀ ਉਚਾਈ ‘ਤੇ ਵਹਿ ਰਹੀ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 3.95 ਮੀਟਰ ਉੱਪਰ ਹੈ। ਇਸ ਕਾਰਨ ਆਸਪਾਸ ਦੇ ਇਲਾਕਿਆਂ ਅਤੇ ਇੱਥੇ ਰਹਿਣ ਵਾਲੇ ਲੋਕਾਂ ਲਈ ਖਤਰਾ ਕਾਫੀ ਵੱਧ ਗਿਆ ਹੈ। ਆਸਾਮ ਵਿੱਚ ਵੀ ਬਰਾਕ ਨਦੀ ਦੇ ਓਵਰਫਲੋ ਹੋਣ ਕਾਰਨ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਬਰਾਕ ਕਰੀਮਗੰਜ ਦੇ ਬਦਰਪੁਰ ਘਾਟ ‘ਤੇ 18.13 ਮੀਟਰ ‘ਤੇ ਵਹਿ ਰਿਹਾ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ 1.28 ਮੀਟਰ ਉੱਪਰ ਹੈ। ਚਾਚਰ ਜ਼ਿਲ੍ਹੇ ਦੇ ਅੰਨਪੂਰਨਾ ਘਾਟ ‘ਤੇ ਇਹ ਨਦੀ 21.52 ਮੀਟਰ ‘ਤੇ ਵਹਿ ਰਹੀ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 1.69 ਮੀਟਰ ਉੱਪਰ ਹੈ। ਚਾਚਰ ਜ਼ਿਲੇ ਦੇ ਫੁਲਰਟਾਲ ‘ਚ ਪਾਣੀ ਦਾ ਪੱਧਰ 25.94 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 2.06 ਮੀਟਰ ਉੱਪਰ ਹੈ। ਇਸ ਦੇ ਨਾਲ ਹੀ ਚਾਚਰ ਦੇ ਢੋਲਈ ਵਿੱਚ ਇਸ ਨਦੀ ਦਾ ਪਾਣੀ ਦਾ ਪੱਧਰ 24.9 ਮੀਟਰ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ .32 ਮੀਟਰ ਉੱਪਰ ਹੈ।ਕੋਪਿਲੀ ਨਦੀ ਵਿੱਚ ਵੀ ਤੇਜ਼ੀ ਹੈ। ਕਾਮਪੁਰ ਦੇ ਨਗਾਓਂ ਜ਼ਿਲ੍ਹੇ ਵਿੱਚ ਨਦੀ ਦਾ ਪਾਣੀ ਦਾ ਪੱਧਰ 62.08 ਮੀਟਰ ਹੈ।
CWC ਦਾ ਕਹਿਣਾ ਹੈ ਕਿ ਕੋਪਿਲੀ ਨਦੀ ਦਾ ਪਾਣੀ ਦਾ ਪੱਧਰ 62.08 ਮੀਟਰ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ 1.58 ਮੀਟਰ ਉੱਪਰ ਹੈ। ਹਾਲਾਂਕਿ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਪਰ ਪਾਣੀ ਦਾ ਪੱਧਰ ਵਧਣਾ ਸਥਾਨਕ ਲੋਕਾਂ ਲਈ ਚਿੰਤਾਵਾਂ ਵਧਾ ਰਿਹਾ ਹੈ
ਕੇਂਦਰੀ ਜਲ ਕਮਿਸ਼ਨ ਮੁਤਾਬਕ ਨਦੀਆਂ ‘ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਅਜਿਹੀ ਸਥਿਤੀ ਵਿੱਚ ਖ਼ਤਰੇ ਨਾਲ ਨਜਿੱਠਣ ਲਈ ਤੁਰੰਤ ਹੱਲ ਲੱਭਣ ਦੀ ਲੋੜ ਹੈ। ਅਧਿਕਾਰੀਆਂ ਮੁਤਾਬਕ ਰੇਮਲ ਚੱਕਰਵਾਤ ਕਾਰਨ ਅਸਾਮ ਦੇ 9 ਜ਼ਿਲ੍ਹਿਆਂ ਵਿੱਚ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। ਜਦਕਿ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।