ਗਰਮੀਆਂ ‘ਚ ਅੱਖਾਂ ਕਿਉਂ ਹੋ ਜਾਂਦੀਆਂ ਨੇ ਲਾਲ? 99% ਲੋਕ ਹੁੰਦੇ ਹਨ ਕੰਫਿਊਜ਼, ਆਉ ਜਾਣੀਏ…. ਰਾਹਤ ਦੇ ਤਰੀਕੇ।

ਸਿਹਤ ਸੰਭਾਲ,30 ਮਈ 2024

ਗਰਮੀਆਂ ਵਿੱਚ ਉਲਟੀਆਂ, ਦਸਤ ਅਤੇ ਬੁਖਾਰ ਦੇ ਨਾਲ-ਨਾਲ ਅੱਖਾਂ ਦਾ ਲਾਲ ਹੋਣਾ ਵੀ ਇੱਕ ਗੰਭੀਰ ਸਮੱਸਿਆ ਹੈ। ਪਰ, ਅੱਖਾਂ ਵਿੱਚ ਲਾਲੀ ਦਾ ਕਾਰਨ ਕੀ ਹੈ? ਤਾਂ ਆਓ ਤੁਹਾਨੂੰ ਦੱਸ ਦੇਈਏ ਕਿ ਤੇਜ਼ ਧੁੱਪ, ਧੂੜ ਅਤੇ ਹੋਰ ਕਈ ਕਾਰਨਾਂ ਕਰਕੇ ਗਰਮੀ ਕਾਰਨ ਅੱਖਾਂ ਵਿੱਚ ਲਾਲੀ ਆ ਜਾਂਦੀ ਹੈ। ਅੱਖਾਂ ਦੀ ਲਾਲੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਮਹਿੰਗੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ।

ਅੱਖਾਂ ਵਿੱਚ ਲਾਲੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਵਧਦੀ ਗਰਮੀ, ਸਿੱਧੀ ਧੁੱਪ ਅੱਖਾਂ ‘ਤੇ ਡਿੱਗਣਾ, ਜ਼ਿਆਦਾ ਪਸੀਨਾ ਆਉਣਾ, ਧੂੜ-ਮਿੱਟੀ ਕਾਰਨ ਐਲਰਜੀ, ਬੈਕਟੀਰੀਆ, ਵਾਇਰਲ ਇਨਫੈਕਸ਼ਨ ਅਤੇ ਕੰਨਜਕਟਿਵਾਇਟਿਸ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।ਪਰ, ਕਈ ਵਾਰ ਇਸ ਨਾਲ ਰਾਹਤ ਨਹੀਂ ਮਿਲਦੀ। ਅਜਿਹੇ ‘ਚ ਤੁਸੀਂ ਕੁਝ ਆਸਾਨ ਉਪਾਅ ਕਰ ਸਕਦੇ ਹੋ।

ਅੱਖਾ ਤੇ ਆਈਸ ਪੈਕ ਲਗਾਣਾ- ਅੱਖਾਂ ਦੀ ਲਾਲੀ ਅਤੇ ਜਲਣ ਨੂੰ ਦੂਰ ਕਰਨ ਲਈ ਤੁਸੀਂ ਆਈਸ ਪੈਕ ਲਗਾ ਸਕਦੇ ਹੋ। ਇਸ ਦੇ ਲਈ ਅੱਖਾਂ ‘ਤੇ 5 ਤੋਂ 10 ਮਿੰਟ ਤੱਕ ਬਰਫ ਦੇ ਪੈਕ ਨੂੰ ਹੌਲੀ-ਹੌਲੀ ਦਬਾਓ। ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਆਰਾਮ ਮਿਲੇਗਾ। ਹਾਲਾਂਕਿ, ਧਿਆਨ ਰੱਖੋ ਕਿ ਅੱਖਾਂ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ।

ਜਿਆਦਾ ਪਾਣੀ ਪੀਣਾ –ਅੱਖਾਂ ਦੇ ਖੁਸ਼ਕ ਹੋਣ ਦੀ ਸਮੱਸਿਆ ਤੋਂ ਬਚਣ ਲਈ ਦਿਨ ਭਰ ਪਾਣੀ ਦੀ ਭਰਪੂਰ ਮਾਤਰਾ ਪੀਣਾ ਜ਼ਰੂਰੀ ਹੈ, ਜਿਸ ਨਾਲ ਸਰੀਰ ਹਾਈਡਰੇਟ ਬਣਿਆ ਰਹੇ। ਸਿਹਤ ਮਾਹਿਰਾਂ ਮੁਤਾਬਕ ਪਾਣੀ ਸਰੀਰ ‘ਚੋਂ ਇਨਫੈਕਸ਼ਨ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ।

ਅੱਖਾ ਤੇ ਸਨਗਲਾਸ ਲਗਣਾ- ਇਸ ਮੌਸਮ ‘ਚ ਅੱਖਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਬਾਹਰ ਨਿਕਲਦੇ ਸਮੇਂ ਯੂਵੀ ਸੁਰੱਖਿਆ ਵਾਲੇ ਸਨਗਲਾਸ ਜ਼ਰੂਰ ਪਹਿਨਣੇ ਚਾਹੀਦੇ ਹਨ। ਇਹ ਧੁੱਪ ਅਤੇ ਧੂੜ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।

 ਅੱਖਾਂ ਨੂੰ ਪਾਣੀ ਨਾਲ ਧੋਣਾ -ਗਰਮੀਆਂ ਵਿੱਚ ਪਸੀਨਾ ਅੱਖਾਂ ਵਿੱਚ ਵੜ ਕੇ ਜਲਣ ਅਤੇ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਇਸ ਲਈ ਬਾਹਰੋਂ ਆਉਣ ‘ਤੇ ਜਾਂ ਦਿਨ ਭਰ ਵਿਚ 3 ਤੋਂ 4 ਵਾਰ ਅੱਖਾਂ ਨੂੰ ਪਾਣੀ ਨਾਲ ਧੋਣਾ ਜ਼ਰੂਰੀ ਹੈ। ਇਸ ਦੇ ਲਈ ਅੱਖਾਂ ਨੂੰ ਠੰਡੇ ਪਾਣੀ ਨਾਲ ਧੋਵੋ।