AC ਫਟਣ ਕਾਰਨ ਲੱਗੀ ਭਿਆਨਕ ਅੱਗ,ਨੋਇਡਾ ਦੀ ਇੱਕ ਸੋਸਾਇਟੀ ਵਿੱਚ ਏਸੀ ਫਟਣ ਕਾਰਨ ਕਈ ਫਲੈਟ ਪ੍ਰਭਾਵਿਤ
30 ਮਈ 2024
ਨੋਇਡਾ ਦੀ ਇੱਕ ਸੋਸਾਇਟੀ ਵਿੱਚ ਏਸੀ ਫਟਣ ਕਾਰਨ ਭਿਆਨਕ ਅੱਗ ਲੱਗਣ ਕਾਰਨ ਕਈ ਫਲੈਟ ਪ੍ਰਭਾਵਿਤ ਹੋਏ ਹਨ। ਅੱਗ ਲੱਗਣ ਦੀ ਇਹ ਘਟਨਾ ਨੋਇਡਾ ਦੇ ਸੈਕਟਰ 100 ਸਥਿਤ ਲੋਟਸ ਬੁਲੇਵਾਰਡ ਸੁਸਾਇਟੀ ਵਿੱਚ ਵਾਪਰੀ। ਮੌਕੇ ‘ਤੇ ਹਫੜਾ-ਦਫੜੀ ਮਚ ਗਈ ਤੇ ਕਈ ਲੋਕ ਫਲੈਟ ‘ਚੋਂ ਬਾਹਰ ਆ ਗਏ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ, ਜਿਨ੍ਹਾਂ ਵੱਲੋਂ ਸਮੇਂ ਸਿਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਏਸੀ ਧਮਾਕਾ ਕਿਸ ਕਾਰਨ ਹੋਇਆ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਪਰ ਜੋ ਵੀਡੀਓ ਸਾਹਮਣੇ ਆਇਆ ਹੈ, ਉਸ ਵਿੱਚ ਅੱਗ ਨੇ ਬਹੁਤ ਵੱਡਾ ਰੂਪ ਧਾਰ ਲਿਆ ਹੈ, ਅੱਗ ਨੇ ਕਈ ਫਲੈਟਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਵਾਇਰਲ ਵੀਡੀਓ ‘ਚ ਪੂਰੇ ਇਲਾਕੇ ‘ਚ ਧੂੰਏਂ ਦਾ ਗੁਬਾਰ ਫੈਲ ਗਿਆ ਹੈ, ਅੱਗ ਦੀਆਂ ਲਪਟਾਂ ਲਗਾਤਾਰ ਵੱਧ ਰਹੀਆਂ ਹਨ।
ਫਿਲਹਾਲ ਪੰਜ ਫਾਇਰ ਟੈਂਡਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਉਂਕਿ ਅੱਗ ਦੂਰ ਤੱਕ ਫੈਲ ਗਈ ਹੈ, ਇਸ ਲਈ ਸਥਿਤੀ ‘ਤੇ ਕਾਬੂ ਪਾਉਣਾ ਥੋੜ੍ਹਾ ਮੁਸ਼ਕਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ, ਹਰ ਕੋਈ ਸਮੇਂ ਸਿਰ ਫਲੈਟ ਤੋਂ ਬਾਹਰ ਆ ਗਿਆ ਸੀ। ਹਾਲਾਂਕਿ ਇਸ ਸਮੇਂ ਤੇਜ਼ ਗਰਮੀ ਕਾਰਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰਦੀਆਂ ਨਜ਼ਰ ਆ ਰਹੀਆਂ ਹਨ।
ਦਿੱਲੀ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦਿੱਲੀ ‘ਚ ਭਿਆਨਕ ਗਰਮੀ ਕਾਰਨ ਫਾਇਰ ਵਿਭਾਗ ਨੂੰ ਇਕ ਦਿਨ ‘ਚ ਅੱਗ ਲੱਗਣ ਦੀਆਂ 220 ਕਾਲਾਂ ਆਈਆਂ ਹਨ। ਉੱਤਰੀ ਭਾਰਤ ਦੇ ਹੋਰ ਰਾਜਾਂ ਵਿੱਚ ਵੀ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ।