Coconut Oil Benefits : ਸਰੀਰ ਦੇ ਇਨ੍ਹਾਂ ਅੰਗਾਂ ‘ਤੇ ਲਗਾਓ ਨਾਰੀਅਲ ਤੇਲ, ਹੋਣਗੇ ਇਹ 7 ਜ਼ਬਰਦਸਤ ਫ਼ਾਇਦੇ

 ਨਵੀਂ ਦਿੱਲੀ : ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਨਾਰੀਅਲ ਦਾ ਤੇਲ ਲੋਕਾਂ ਨੂੰ ਕਿੰਨਾ ਪਸੰਦ ਹੈ ਤੇ ਉਸ ਦੇ ਪਿੱਛੇ ਵੀ ਕਈ ਚੰਗੇ ਕਾਰਨ ਹਨ। ਨਾਰੀਅਲ ਤੇਲ ਦੇ ਕਈ ਸਿਹਤ ਸਬੰਧੀ ਲਾਭ ਤਾਂ ਹਨ, ਨਾਲ ਹੀ ਇਸ ਦਾ ਸਵਾਦ ਵੀ ਲਾਜਵਾਬ ਹੁੰਦਾ ਹੈ। ਹੋਰ ਤਾਂ ਹੋਰ ਇਹ ਬਾਜ਼ਾਰ ‘ਚ ਵੀ ਉਪਲੱਬਧ ਹੈ। ਇਹ ਇਕ ਅਦਭੁਤ ਤੇਲ ਹੈ ਜਿਸ ਦੇ ਕਈ ਲਾਭ ਹਨ ਪਰ ਲੋਕ ਇਨ੍ਹਾਂ ਬਾਰੇ ਨਹੀਂ ਨਹੀਂ ਜਾਣਦੇ। ਜੇਕਰ ਤੁਸੀਂ ਵੀ ਆਪਣੇ ਰੋਜ਼ਾਨਾ ਦੇ ਇਸਤੇਮਾਲ ‘ਚ ਨਾਰੀਅਲ ਤੇਲ ਦੀ ਵਰਤੋਂ ਕਰਦੇ ਹੋ ਤਾਂ ਕਿਤੇ-ਨਾ-ਕਿਤੇ ਇਸ ਦੇ ਇਨ੍ਹਾਂ 7 ਲਾਭਾਂ ਦਾ ਫਾਇਦਾ ਜ਼ਰੂਰ ਉਠਾ ਰਹੇ ਹੋਵੋਗੇ। ਜੇਕਰ ਤੁਸੀਂ ਇਸ ਦੇ ਫਾਇਦਿਆਂ ਤੋਂ ਅਣਜਾਣ ਹੋ ਤਾਂ ਅਸੀਂ ਤੁਹਾਨੂੰ ਇਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ।ਨਾਰੀਅਲ ਤੇਲ ਦੇ 7 ਅਦਭੁਤ ਫਾਇਦੇ, ਜਿਨ੍ਹਾਂ ਬਾਰੇ ਤੁਸੀਂ ਨਹੀਂ ਜਾਣਦੇ…1. ਯੂਵੀ ਕਿਰਨਾਂ ਤੋਂ ਚਮੜੀ ਨੂੰ ਬਚਾਉਂਦਾ ਹੈ ਨਾਰੀਅਲ ਤੇਲਜਦੋਂ ਤੁਸੀਂ ਨਾਰੀਅਲ ਤੇਲ ਚਮੜੀ ‘ਤੇ ਲਾਉਂਦੇ ਹੋ ਤਾਂ ਇਹ ਸੂਰਜ ਦੀਆਂ ਅਲਰਟਾਵਾਇਲੈੱਟ ਕਿਰਨਾਂ ਤੋਂ ਤੁਹਾਡੀ ਰੱਖਿਆ ਕਰਦਾ ਹੈ। ਯੂਵੀ ਕਿਰਨਾਂ Skin Cancer ਦਾ ਜੋਖ਼ਮ ਵਧਾਉਂਦੀਆਂ ਹਨ ਤੇ ਝੁਰੜੀਆਂ ਤੇ ਡਾਰਕ ਸਪਾਟ ਦਾ ਕਾਰਨ ਬਣਦੀਆਂ ਹਨ। ਇਕ ਅਧਿਐਨ ‘ਚ ਪਾਇਆ ਗਿਆ ਹੈ ਕਿ ਨਾਰੀਅਲ ਤੇਲ ਸੂਰਜ ਦੀਆਂ 20 ਫ਼ੀਸਦੀ ਯੂਵੀ ਕਿਰਨਾਂ ਨੂੰ ਬਲਾਕ ਕਰ ਦਿੰਦਾ ਹੈ। ਹਾਲਾਂਕਿ ਕਈ ਅਧਿਐਨਾਂ ‘ਚ ਦੱਸਿਆ ਗਿਆ ਹੈ ਕਿ ਨਾਰੀਅਲ ਤੇਲ ‘ਚ ਸਨ ਪ੍ਰੋਟੈਕਸ਼ਨ ਫੈਕਟਰ ਦੀ ਮਾਤਰਾ 7 ਹੁੰਦੀ ਹੈ ਜਿਹੜੀ ਕੁਝ ਦੇਸ਼ਾਂ ‘ਚ ਮਿਨੀਮਮ ਰਿਕਮੈਂਡੇਸ਼ਨ ਤੋਂ ਕਾਫ਼ੀ ਘੱਟ ਹੈ।2. ਦੰਦਾਂ ਨੂੰ ਸਿਹਤਮੰਦ ਬਣਾਉਂਦਾ ਹੈਨਾਰੀਅਲ ਤੇਲ ਬੈਕਟੀਰੀਆ ਖ਼ਿਲਾਫ਼ ਇਕ ਸ਼ਕਤੀਸ਼ਾਲੀ ਹਥਿਆਰ ਹੈ। ਮੂੰਹ ‘ਚ ਬੈਕਟੀਰੀਆ ਦੰਦਾਂ ‘ਚ ਪਲਾਕ, ਮੂੰਹ ‘ਚ ਸੜਨ ਤੇ ਮਸੂੜਿਆਂ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਇਕ ਅਧਿਐਨ ‘ਚ ਦੱਸਿਆ ਗਿਆ ਕਿ 10 ਮਿੰਟ ਤਕ ਨਾਰੀਅਲ ਤੇਲ ਨਾਲ ਕੁੱਲਾ ਕਰਨਾ ਸ਼ਰਤੀਆ ਬੈਕਟੀਰੀਆ ਘਟਾਉਣ ‘ਚ ਮਦਦ ਕਰਦਾ ਹੈ। ਅਧਿਐਨ ਮੁਤਾਬਿਕ, ਦੰਦਾਂ ਲਈ ਇਹ ਐਂਟੀਸੈਪਟਿਕ ਦੇ ਰੂਪ ‘ਚ ਕੰਮ ਕਰਦਾ ਹੈ। ਇਕ ਹੋਰ ਅਧਿਐਨ ‘ਚ ਕਿਹਾ ਗਿਆ ਹੈ ਕਿ ਨਾਰੀਅਲ ਤੇਲ ਨਾਲ ਰੋਜ਼ਾਨਾ ਕੁੱਲਾ ਕਰਨਾ ਬੱਚਿਆਂ ਦੇ ਦੰਦਾਂ ‘ਚ ਸੋਜ਼ਿਸ਼ ਤੇ ਪਲਾਕ ਘਟਾਉਣ ‘ਚ ਮਦਦ ਕਰਦਾ ਹੈ।3. ਚਮੜੀ ‘ਚ ਸਾੜ ਤੇ ਐਗਜ਼ੀਮਾਖੋਜ ਤੋਂ ਪਤਾ ਚੱਲਿਆ ਹੈ ਕਿ ਨਾਰੀਅਲ ਦਾ ਤੇਲ ਘੱਟੋ-ਘੱਟ ਮਿਨਰਲ ਆਇਲ ਤੇ ਹੋਰ ਰਵਾਇਤੀ ਮਾਇਸਚਰਾਈਜ਼ਰ ਦੇ ਰੂਪ ‘ਚ ਕਰਨ ‘ਤੇ ਚਮੜੀ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਐਗਜ਼ੀਮਾ ਨਾਲ ਪੀੜਤ ਬੱਚਿਆਂ ਦੇ ਇਕ ਅਧਿਐਨ ‘ਚ ਜਿਨ੍ਹਾਂ 47 ਫ਼ੀਸਦੀ ਬੱਚਿਆਂ ਦੇ ਇਲਾਜ ‘ਚ ਨਾਰੀਅਲ ਤੇਲ ਦੀ ਵਰਤੋਂ ਕੀਤੀ ਗਈ, ਉਨ੍ਹਾਂ ‘ਚ ਵੱਡਾ ਸੁਧਾਰ ਦੇਖਿਆ ਗਿਆ।4. ਦਿਮਾਗ਼ੀ ਗਤੀਵਿਧੀਆਂ ‘ਚ ਹੁੰਦਾ ਹੈ ਸੁਧਾਰਨਾਰੀਅਲ ਤੇਲ ‘ਚ ਪਾਏ ਜਾਣ ਵਾਲੇ MCTs ਤੁਹਾਡੇ ਲਿਵਰ ਵਲੋਂ ਬ੍ਰੇਕ ਹੋਏ ਕੈਟੋਨਜ਼ ‘ਚ ਬਦਲ ਜਾਂਦੇ ਹਨ, ਜਿਹੜੇ ਤੁਹਾਡੇ ਦਿਮਾਗ਼ ਲਈ ਇਕ ਬਦਲਵੇਂ ਊਰਜਾ ਸਰੋਤ ਦੇ ਰੂਪ ‘ਚ ਕੰਮ ਕਰਦੇ ਹਨ। ਕਈ ਅਧਿਐਨਾਂ ‘ਚ MCT ਨੂੰ ਦਿਮਾਗ਼ੀ ਵਿਕਾਰਾਂ ਦੇ ਖਾਤਮੇ ਲਈ ਪ੍ਰਭਾਵਸ਼ਾਲੀ ਮੰਨਿਆ ਗਿਆ ਜਿਨ੍ਹਾਂ ਵਿਚ ਮਿਰਗੀ ਤੇ ਅਲਜ਼ਾਈਮਰ ਸ਼ਾਮਲ ਹਨ। ਕੁਝ ਖੋਜੀ ਕੈਟੋਨ ਦਾ ਉਤਪਾਦਨ ਵਧਾਉਣ ਲਈ MCT ਦੇ ਸ੍ਰੋਤ ਵਜੋਂ ਨਾਰੀਅਲ ਤੇਲ ਦੀ ਵਰਤੋਂ ਦੀ ਸਲਾਹ ਦਿੰਦੇ ਹਨ।5. ਤੁਹਾਡੀ ਚਮੜੀ ਨੂੰ ਮੌਸਚਰਾਈਜ਼ ਕਰਦਾ ਹੈਨਾਰੀਅਲ ਤੇਲ ਤੁਹਾਡੇ ਹੱਥਾਂ, ਪੈਰਾਂ ਤੇ ਕੂਹਣੀ ਲਈ ਵਧੀਆ ਮੌਸਚਰਾਈਜ਼ਰ ਹੈ। ਤੁਸੀਂ ਇਸ ਨੂੰ ਚਿਹਰੇ ‘ਤੇ ਵੀ ਲਗਾ ਸਕਦੇ ਹੋ। ਜੇਕਰ ਤੁਹਾਡੀ ਸਕਿੱਨ ਬਹੁਤ ਜ਼ਿਆਦਾ ਆਇਲੀ ਹੈ ਤਾਂ ਇਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਫਟੀਆਂ ਅੱਡੀਆਂ ਦੀ ਮੁਰੰਮਤ ‘ਚ ਵੀ ਮਦਦ ਕਰਦਾ ਹੈ। ਰਾਤ ਨੂੰ ਸੌਂਦੇ ਸਮੇਂ ਹਲਕਾ-ਹਲਕਾ ਤੇਲ ਆਪਣੀਆਂ ਅੱਡੀਆਂ ‘ਤੇ ਲਾ ਕੇ ਜ਼ੁਰਾਬਾਂ ਪਾ ਲਉ। ਅਕਸਰ ਰਾਤ ਨੂੰ ਅਜਿਹਾ ਕਰਨਾ ਨਾਲ ਅੱਡੀਆਂ ਨਰਮ ਹੋ ਜਾਂਦੀਆਂ ਹਨ।6. ਵਾਲ ਝੜਨ ਤੋਂ ਬਚਾਉਂਦਾ ਹੈਨਾਰੀਅਲ ਤੇਲ ਤੁਹਾਡੇ ਵਾਲ਼ਾਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਕ ਅਧਿਐਨ ‘ਚ ਵਾਲ਼ਾਂ ‘ਤੇ ਨਾਰੀਅਲ ਤੇਲ, ਮਿਨਰਲ ਆਇਲ ਤੇ ਸੂਰਜਮੁਖੀ ਦੇ ਤੇਲ ਦੇ ਪ੍ਰਭਾਵਾਂ ਦੀ ਤੁਲਨਾ ਕੀਤੀ ਗਈ। ਸ਼ੈਂਪੂ ਕਰਨ ਤੋਂ ਪਹਿਲਾਂ ਜਾਂ ਬਾਅਦ ‘ਚ ਵਾਲ਼ਾਂ ‘ਤੇ ਨਾਰੀਅਲ ਤੇਲ ਲਾਉਣ ਨਾਲ ਵਾਲ਼ਾਂ ‘ਚ ਪ੍ਰੋਟੀਨ ਹਾਨੀ ਕਾਫ਼ੀ ਘਟ ਗਈ। ਇਹ ਨਤੀਜਾ ਨੁਕਸਾਨੇ ਗਏ ਵਾਲ਼ਾਂ ਦੇ ਨਾਲ-ਨਾਲ ਸਿਹਤਮੰਦ ਵਾਲ਼ਾਂ ‘ਤੇ ਵੀ ਸਾਹਮਣੇ ਆਇਆ। ਖੋਜੀਆਂ ਨੇ ਸਿੱਟਾ ਕੱਢਿਆ ਕਿ ਨਾਰੀਅਲ ਤੇਲ ‘ਚ ਮੁੱਖ ਫੈਟੀ ਐਸਿਡ (ਲੌਰਿਕ ਐਸਡਿ) ਦੀ ਅਨੋਖੀ ਰਚਨਾ ਵਾਲ਼ ਸਮੂਦ ਕਰਨ ‘ਚ ਮਦਦ ਕਰ ਸਕਦਾ ਹੈ, ਜਿਹੜੇ ਕਿ ਜ਼ਿਆਦਾਤਰ ਤੇਲ ਨਹੀਂ ਕਰ ਪਾਉਂਦੇ।7. ਜ਼ਖ਼ਮ ਭਰਨ ‘ਚ ਵੀ ਆਉਂਦਾ ਹੈ ਕੰਮਇਕ ਅਧਿਐਨ ‘ਚ ਸਾਹਮਣੇ ਆਇਆ ਕਿ ਜਿਨ੍ਹਾਂ ਚੂਹਿਆਂ ਦੇ ਜ਼ਖ਼ਮੀਆਂ ਦਾ ਇਲਾਜ ਨਾਰੀਅਲ ਤੇਲ ਨਾਲ ਕੀਤਾ ਗਿਆ, ਉਨ੍ਹਾਂ ਦੀ ਸੋਜ਼ਿਸ਼ ਘਟੀ ਤੇ ਚਮੜੀ ਦੇ ਇਕ ਪ੍ਰਮੁੱਖ ਤੱਤ ਕੋਲੇਜ਼ਨ ਦਾ ਉਤਪਾਦਨ ਵਧ ਗਿਆ। ਨਤੀਜਾ, ਉਨ੍ਹਾਂ ਦੇ ਜ਼ਖ਼ਮ ਤੇਜ਼ੀ ਨਾਲ ਠੀਕ ਹੋ ਗਏ। ਮਾਮੂਲੀ ਝਰੀਟ ਠੀਕ ਕਰਨ ਲਈ ਜ਼ਖ਼ਮ ‘ਤੇ ਸਿੱਧਾ ਨਾਰੀਅਲ ਤੇਲ ਲਗਾ ਕੇ ਪੱਟੀ ਨਾਲ ਢੱਕ ਦਿਉ। ਅਜਿਹਾ ਕਰਨ ਨਾਲ ਜ਼ਖ਼ਮ ਛੇਤੀ ਠੀਕ ਹੋ ਜਾਵੇਗਾ।