ਹਰਿਆਣਾ ਦੇ ਆਜ਼ਾਦ ਉਮੀਦਵਾਰ ਰਾਕੇਸ਼ ਦੌਲਤਾਬਾਦ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
25 ਮਈ 2024
ਹਰਿਆਣਾ ਦੇ ਬਾਦਸ਼ਾਹਪੁਰ ਤੋਂ ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦਾ ਦਿਹਾਂਤ ਹੋ ਗਿਆ। ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਨੁਸਾਰ ਸ਼ਨੀਵਾਰ ਸਵੇਰੇ ਯਾਨੀ ਅੱਜ ਕਰੀਬ 10.30 ਵਜੇ ਉਸ ਦੀ ਮੌਤ ਹੋ ਗਈ। ਰਾਕੇਸ਼ ਦੌਲਤਾਬਾਦ, ਬਾਦਸ਼ਾਹਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਵਿਧਾਨ ਸਭਾ ਪੁੱਜੇ ਸਨ।
ਰਾਕੇਸ਼ ਦੌਲਤਾਬਾਦ ਨੂੰ ਸਵੇਰੇ 10 ਵਜੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਰਾਕੇਸ਼ ਦੀ ਮੌਤ ਹੋ ਗਈ। ਉਨ੍ਹਾਂ ਨੇ ਗੁਰੂਗ੍ਰਾਮ ਦੇ ਪਾਲਮ ਵਿਹਾਰ ਮਨੀਪਾਲ ਹਸਪਤਾਲ ਵਿੱਚ ਆਖਰੀ ਸਾਹ ਲਿਆ। ਦੌਲਤਾਬਾਦ ਨੇ 2019 ਦੀਆਂ ਵਿਧਾਨ ਸਭਾ ਚੋਣਾਂ ‘ਚ ਬਾਦਸ਼ਾਹਪੁਰ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਸਰਕਾਰ ਦਾ ਸਮਰਥਨ ਕੀਤਾ।