ਲੁਧਿਆਣਾ ‘ਚ ਦੋ ਸਕੇ ਭਰਾਵਾਂ ਨੂੰ ਆਪਸ ਵਿੱਚ ਲੜਦਿਆਂ ਦੇਖ ਪਿਓ ਨਾ ਕਰ ਸਕਿਆ ਬਰਦਾਸ਼ਤ , ਹੋਈ ਮੌਤ।
ਲੁਧਿਆਣਾ: 25ਮਈ 2024
ਲੁਧਿਆਣਾ ਦੀ ਇਕ ਦਰਦਨਾਕ ਘਟਨਾ ਸਾਹਮਣੇ ਆਇਆ ਹੈ, ਜਿਸ ਵਿਚ ਦੋ ਸਕੇ ਭਰਾਵਾਂ ਦੀ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਇਹ ਸਦਮਾ ਪਿਤਾ ਬਰਦਾਸ਼ਤ ਨਹੀਂ ਕਰ ਸਕਿਆ ।ਪੁੱਤਰਾਂ ਨੂੰ ਲੜਦਿਆਂ ਵੇਖ ਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਕੈਲਾਸ਼ ਨਗਰ ਰੋਡ ਦੀ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕੈਲਾਸ਼ ਨਗਰ ਰੋਡ ‘ਤੇ ਦੋ ਸਕੇ ਭਰਾ ਆਪਸ ਵਿਚ ਲੜ ਪਏ, ਜਿਸ ਦੇ ਚੱਲਦੇ ਜਦੋਂ ਪਿਤਾ ਨੇ ਭਰਾਵਾਂ ਦੀ ਲੜਾਈ ਦੇਖੀ ਤਾਂ ਉਨ੍ਹਾਂ ਨੂੰ ਦੌਰਾ ਪੈ ਗਿਆ, ਜਿਸ ਤੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਹੁਣ ਤਕ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਬਾਕੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਲੁਧਿਆਣਾ ”ਚ ਦਿਲ ਵਲੂੰਧਰਣ ਵਾਲੀ ਘਟਨਾ, ਪੁੱਤਾਂ ਨੂੰ ਲੜਦਿਆਂ ਦੇਖ ਬਰਦਾਸ਼ਤ ਨਾ ਕਰ ਸਕਿਆ ਪਿਓ ਹੋਈ ਮੌਤ
ਲੁਧਿਆਣਾ ‘ਚ ਦੋ ਸਕੇ ਭਰਾਵਾਂ ਨੂੰ ਆਪਸ ਵਿੱਚ ਲੜਦਿਆਂ ਦੇਖ ਪਿਓ ਨਾ ਕਰ ਸਕਿਆ ਬਰਦਾਸ਼ਤ , ਹੋਈ ਮੌਤ।