ਸਵਾਤੀ ਮਾਲੀਵਾਲ ਦੇ ਮਾਮਲੇ ‘ਚ ਦਿੱਲੀ ਪੁਲਿਸ ਅੱਜ ਸੀਐਮ ਕੇਜਰੀਵਾਲ ਦੇ ਮਾਪਿਆ ਤੋਂ ਪੁੱਛਗਿੱਛ ਕਰੇਗੀ।
23 ਮਈ 2024
ਦਿੱਲੀ ਪੁਲਿਸ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਾਪਿਆਂ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ।ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ ਕੇਜਰੀਵਾਲ ਦੇ ਮਾਪਿਆਂ ਨੇ ਪੁਲਿਸ ਨੂੰ ਪੁੱਛਗਿੱਛ ਲਈ ਸਵੇਰੇ 11.30 ਵਜੇ ਦਾ ਸਮਾਂ ਦਿੱਤਾ ਹੈ।ਇਸ ਲਈ ਦਿੱਲੀ ਪੁਲਿਸ ਦੀ ਇੱਕ ਟੀਮ ਅੱਜ ਸੀਐਮ ਕੇਜਰੀਵਾਲ ਦੇ ਘਰ ਪੁੱਛਗਿੱਛ ਲਈ ਪਹੁੰਚੇਗੀ।
ਦੱਸ ਦਈਏ ਕਿ ਇਹ ਜਾਂਚ ਸਵਾਤੀ ਮਾਲੀਵਾਲ ‘ਤੇ ਕਥਿਤ ਕੁੱਟਮਾਰ ਦੇ ਮਾਮਲੇ ‘ਚ ਕੀਤੀ ਜਾਣੀ ਹੈ। ਪੁਛਗਿੱਛ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਸੀਐਮ ਕੇਜਰੀਵਾਲ ਦੇ ਮਾਤਾ-ਪਿਤਾ ਘਰ ਵਿੱਚ ਮੌਜੂਦ ਸਨ। ਦਰਅਸਲ, ਪੁਲਿਸ ਇਸ ਮਾਮਲੇ ਵਿੱਚ ਘਰ ਵਿੱਚ ਮੌਜੂਦ ਸਾਰੇ ਲੋਕਾਂ ਦੇ ਬਿਆਨ ਦਰਜ ਕਰਨਾ ਚਾਹੁੰਦੀ ਹੈ।ਸੀਐਮ ਕੇਜਰੀਵਾਲ ਨੇ ਇੱਕ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਦਿੱਲੀ ਪੁਲਿਸ ਹੁਣ ਉਨ੍ਹਾਂ ਦੇ ਮਾਪਿਆਂ ਤੋਂ ਪੁੱਛਗਿੱਛ ਕਰੇਗੀ।ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਕ ਪੋਸਟ ਲਿਖਦੇ ਹੋਏ, ਉਸਨੇ ਕਿਹਾ ਸੀ, ‘ਦਿੱਲੀ ਪੁਲਿਸ ਮੇਰੇ ਬੁੱਢੇ ਅਤੇ ਬਿਮਾਰ ਮਾਤਾ-ਪਿਤਾ ਤੋਂ ਪੁੱਛਗਿੱਛ ਕਰਨ ਲਈ ਆਵੇਗੀ।’ਸੂਤਰਾਂ ਮੁਤਾਬਕ ਸਵਾਤੀ ਮਾਲੀਵਾਲ ਨੇ ਮੈਜਿਸਟ੍ਰੇਟ ਸਾਹਮਣੇ ਆਪਣੇ ਬਿਆਨ ‘ਚ ਦੱਸਿਆ ਹੈ ਕਿ ਜਦੋਂ ਉਹ 13 ਮਈ ਨੂੰ ਸੀਐੱਮ ਹਾਊਸ ਗਈ ਤਾਂ ਅਰਵਿੰਦ ਕੇਜਰੀਵਾਲ ਦੇ ਮਾਤਾ-ਪਿਤਾ ਅਤੇ ਸੁਨੀਤਾ ਕੇਜਰੀਵਾਲ ਨਾਸ਼ਤਾ ਕਰ ਰਹੇ ਸਨ। ਸਵਾਤੀ ਨੇ ਤਿੰਨਾਂ ਨੂੰ ਸਵੇਰ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇਅਤੇ ਫਿਰ ਡਾਇਨਿੰਗ ਹਾਲ ਵਿਚ ਆਈ, ਜਿੱਥੇ ਤਕਰਾਰ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ ਦੱਸ ਦਈਏ ਕਿ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ਤੇ ਹਮਲੇ ਦੇ ਮਾਮਲੇ ‘ਚ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਫਿਲਹਾਲ 5 ਦਿਨਾਂ ਦੀ ਪੁਲਿਸ ਹਿਰਾਸਤ ‘ਚ ਹਨ।