ਅਰਵਿੰਦ ਕੇਜਰੀਵਾਲ ਦਾ ਦਾਅਵਾ ‘ਆਪ ਨੂੰ ਕੁਚਲਣ ਲਈ ਭਾਜਪਾ ਨੇ ‘ਆਪ੍ਰੇਸ਼ਨ ਝਾੜੂ’ ਸ਼ੁਰੂ
19 ਮਈ 2024
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ, 19 ਮਈ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਕੁਚਲਣ ਲਈ ‘ਆਪ੍ਰੇਸ਼ਨ ਝਾੜੂ’ ਸ਼ੁਰੂ ਕੀਤਾ ਹੈ
ਨਵੀਂ ਦਿੱਲੀ ਸਥਿਤ ਪਾਰਟੀ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ ਚੋਣਾਂ ਤੋਂ ਬਾਅਦ ‘ਆਪ’ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਜਾਣਗੇ ਅਤੇ “ਸਾਨੂੰ ਸੜਕਾਂ ‘ਤੇ ਲਿਆਂਦਾ ਜਾਵੇਗਾ, ਦਫ਼ਤਰ ਤੋਂ ਬਿਨਾਂ ਛੱਡ ਦਿੱਤਾ ਜਾਵੇਗਾ”।
“ਈਡੀ ਦੇ ਵਕੀਲ ਨੇ ਅਦਾਲਤ ਵਿੱਚ ਇਹ ਬਿਆਨ ਪਹਿਲਾਂ ਹੀ ਦਿੱਤਾ ਹੈ ਕਿ ਚੋਣਾਂ ਤੋਂ ਤੁਰੰਤ ਬਾਅਦ, ‘ਆਪ’ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਜਾਣਗੇ।
ਕੇਜਰੀਵਾਲ ਦਾ ‘ਅਮਿਤ ਸ਼ਾਹ ਬਣਨਗੇ ਪ੍ਰਧਾਨ ਮੰਤਰੀ’ ਦਾ ਦਾਅਵਾ: ‘ਮੋਦੀ ਨੇ ਕਦੇ ਨਹੀਂ ਕਿਹਾ ਕਿ ਉਹ 75 ਸਾਲ ਦੀ ਉਮਰ ‘ਚ ਰਿਟਾਇਰ ਨਹੀਂ ਹੋਣਗੇ’
ਅਰਵਿੰਦ ਕੇਜਰੀਵਾਲ ਨੇ 13 ਮਈ ਨੂੰ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ ਤੇ ਕਥਿਤ ਤੌਰ ‘ਤੇ ਹਮਲਾ ਕਰਨ ਸਬੰਧੀ ਕੋਈ ਜਿਕਰ ਨਹੀਂ ਕੀਤਾ l ਦਿੱਲੀ ਪੁਲਿਸ ਦੁਆਰਾ ਦਿੱਲੀ ਦੇ ਮੁੱਖ ਮੰਤਰੀ ਦੇ ਸਹਿਯੋਗੀ ਰਿਭਵ ਕੁਮਾਰ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ‘ਆਪ’ ਨੇਤਾਵਾਂ ਨੇ ਨਵੀਂ ਦਿੱਲੀ ਵਿਚ ਭਾਜਪਾ ਦੇ ਮੁੱਖ ਦਫਤਰ ਵੱਲ ਮਾਰਚ ਕਰਨ ਤੋਂ ਪਹਿਲਾਂ ਬੋਲ ਰਹੇ ਸਨ।ਪੁਲਿਸ ਵੱਲੋਂ ਦਫਤਰ ਦੇ ਨੇੜੇ ਹੀ ਦਫ਼ਾ 144 ਲਾ ਕੇ ਬੈਰੀਕੇਟ ਲਾਏ ਸਨ ਜਿਸ ਕਾਰਨ ਆਪ ਆਗੂ ਅੱਗੇ ਨਹੀਂ ਵਧੇ l