ਗਰਮੀ ਦੇ ਦਿਨਾਂ ਵਿੱਚ ਗੂੰਦ ਕਤੀਰਾ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ।ਆਓ ਜਾਣੀਏ…….

ਸਿਹਤ ਸੰਭਾਲ -13 ਮਈ 2024

ਗਰਮੀ ਦੇ ਮੌਸਮ ਵਿੱਚ ਅਕਸਰ ਲੋਕ ਗੂੰਦ ਕਤੀਰਾ ਖਾਂਦੇ ਹਨ ਗੂੰਦ ਕਤੀਰਾਂ ਦੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ । ਗਰਮੀਆਂ ਦੇ ਮੌਸਮ ਵਿੱਚ ਗੂੰਦ ਕਤੀਰਾ ਖਾਣ ਨਾਲ ਸਰੀਰ ਵਿੱਚੋਂ ਖੂਨ ਦੀ ਕਮੀ ਦੂਰ ਹੁੰਦੀ ਹੈ ।ਇਸ ਲਈ ਤੁਸੀਂ ਹਰ ਰੋਜ਼ 10 ਤੋਂ 15 ਗੂੰਦ ਕਤੀਰੇ ਦੇ ਦਾਣੇ ਲੈ ਕੇ ਉਸ ਨੂੰ ਪਾਣੀ ਵਿੱਚ ਡਬੋ ਕੇ ਰੱਖ ਦਿਓ ਸਵੇਰੇ ਫਿਰ ਉਸ ਤੁਸੀਂ ਇਸ ਵਿੱਚ ਥੋੜਾ ਜਿਹਾ ਦੁੱਧ, ਪਾਣੀ ਅਤੇ ਮਿੱਠਾ ਮਿਲਾ ਕੇ ਇਸ ਦਾ ਸੇਵਨ ਕਰਨਾ ਹੈ।ਦੂਜਾ ਗੂੰਦ ਕਤੀਰਾ ਖਾਣ ਦੇ ਨਾਲ ਚਿਹਰੇ ਉੱਪਰ ਨਿਖਾਰ ਆਉਂਦਾ ਹੈ ਅਤੇ ਚਿਹਰੇ ਉੱਪਰ ਫਿਨਸੀਆ ਅਤੇ ਫੋੜੇ ਦੂਰ ਹੋ ਜਾਂਦੇ ਹਨ ।ਗਰਮੀਆਂ ਦੇ ਮੌਸਮ ਵਿੱਚ ਗੂੰਦ ਕਤੀਰਾ ਖਾਣ ਨਾਲ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਾਨੂੰ ਲੂ ਲੱਗਣ ਤੋਂ ਬਚਾਉਂਦਾ ਹੈ। ਇਸ ਉਸ ਲਈ ਤੁਸੀਂ ਸ਼ਰਬਤ ਦੇ ਰੂਪ ਵਿੱਚ ਹਰ ਰੋਜ਼ ਗੂੰਦ ਕਤੀਰੇ ਦਾ ਸੇਵਨ ਕਰ ਸਕਦੇ ਹੋ।

ਜਿਨਾਂ ਲੋਕਾਂ ਨੂੰ ਹਮੇਸ਼ਾ ਕਬਜ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਲੋਕਾਂ ਲਈ ਵੀ ਗੂੰਦ ਕਤੀਰਾ ਕਿਸੇ ਵਰਦਾਨ ਦੋ ਘੱਟ ਨਹੀਂ ਹੈ।ਇਸ ਲਈ ਹਰ ਰੋਜ਼ ਉਹ ਲੋਕ ਜੇਕਰ ਗਰਮੀਆਂ ਦੇ ਮੌਸਮ ਵਿੱਚ ਗੂੰਦ ਕਤੀਰਾ ਖਾਣਗੇ ਤਾਂ ਉਹਨਾਂ ਦੀ ਕਬਜ਼ ਦੀ ਸਮੱਸਿਆ ਜੜ ਤੋਂ ਠੀਕ ਹੋ ਸਕਦੀ ਹੈ। ਇਸ ਤੋਂ ਇਲਾਵਾ ਦਿਲ ਨੂੰ ਤੰਦਰੁਸਤ ਰੱਖਣ ਦੇ ਲਈ ਵੀ ਗੂੰਦ ਕਤੀਰਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਲਈ ਤੁਸੀਂ ਭਿੱਜੇ ਹੋਏ ਗੂੰਦ ਕਤੀਰੇ ਨੂੰ ਸਵੇਰੇ ਦੁੱਧ ਵਿੱਚ ਪਾ ਕੇ ਖਾ ਸਕਦੇ ਹੋ ਜਿਨਾਂ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਅਕਸਰ ਹੀ ਰਹਿੰਦੀ ਹੈ ਤੇ ਉਹ ਨੀਂਦ ਦੀਆਂ ਗੋਲੀਆਂ ਖਾ ਰਹੇ ਹਨ ਉਹ ਲੋਕ ਅੱਜ ਹੀ ਜੇਕਰ ਗੂੰਦ ਕਤੀਰਾ ਖਾਣਾ ਸ਼ੁਰੂ ਕਰ ਦੇਣਗੇ ਤਾਂ ਉਹਨਾਂ ਨੂੰ  ਬਿਨਾਂ ਦਵਾਈ ਤੋਂ ਨੀਂਦ  ਵੀ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਉਹਨਾਂ ਦੇ ਸਰੀਰ ਵਿੱਚ ਹਿਊਮਿਨਿਟੀ ਸਿਸਟਮ ਵੀ ਮਜਬੂਤ ਹੋ ਜਾਵੇਗਾ। ਨਾਲ ਹੀ ਗੂੰਦ ਕਤੀਰਾ ਬਲੱਡ ਪ੍ਰੈਸ਼ਰ ਅਤੇ ਪਾਚਨ ਸ਼ਕਤੀ ਨੂੰ ਵੀ ਠੀਕ ਰੱਖਦਾ ਹੈ ਸੋ ਬਹੁਤ ਸਾਰੇ ਫਾਇਦੇ ਇਸ ਗੂੰਦ ਕਤੀਰੇ ਦੇ ਮਨੁੱਖੀ ਸਰੀਰ ਨੂੰ ਮਿਲਦੇ ਹਨ। ਪਰ ਇਸ ਦਾ ਸੇਵਨ ਜਿਆਦਾ ਮਾਤਰਾ ਵਿੱਚ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ।