ਮੁੱਖ ਖ਼ਬਰਾਂਪੰਜਾਬ

ਮੋਗਾ ‘ਚ ਤੇਜ਼ ਰਫ਼ਤਾਰ ਦਾ ਕਹਿਰ, ਬੇਕਾਬੂ ਹੋ ਕੇ ਪੱਥਰ ਨਾਲ ਟਕਰਾਈ ਸਵਿਫ਼ਟ, 3 ਨੌਜਵਾਨਾਂ ਦੀ ਮੌਤ

ਨਿਊਜ਼ ਪੰਜਾਬ

7 ਅਪ੍ਰੈਲ 2025

ਮੋਗਾ-ਬਰਨਾਲਾ ਮੁੱਖ ਮਾਰਗ ਤੇ ਪਿੰਡ ਬੋਡੇ ਕੋਲ ਵਾਪਰਿਆ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਹੈ। ਤਿੰਨੇ ਮ੍ਰਿਤਕ ਨੌਜਵਾਨ ਪਿੰਡ ਰਣੀਆਂ ਦੇ ਦੱਸੇ ਜਾ ਰਹੇ ਹਨ, ਜੋ ਕਿ ਬਿਲਾਸਪੁਰ ਵੱਲ ਜਾ ਰਹੇ ਸਨ।

ਇਹ ਹਾਦਸਾ ਮੋਗਾ-ਬਰਨਾਲਾ ਨੈਸ਼ਨਲ ਹਾਈਵੇ ਦੇ ਪਿੰਡ ਬੌਡੇ ਨਜ਼ਦੀਕ ਵਾਪਰਿਆ ਹੈ। ਦਸਿਆ ਜਾ ਰਿਹਾ ਹੈ ਕੀ ਕਾਰ ਪੱਥਰ ਨਾਲ ਟਕਰਾ ਕਿ ਬੇਕਾਬੂ ਹੋ ਗਈ ਜਿਸ ਨਾਲ ਇਹ ਭਾਣਾ ਵਾਪਰਿਆ ਕਾਰ ‘ਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਰਣੀਆਂ ਪਿੰਡ ਦੇ ਦੱਸੇ ਜਾ ਰਹੇ ਹਨ। ਮੌਕੇ ‘ਤੇ ਪਹੁੰਚੇ ਸਮਾਜ ਸੇਵਾ ਸੁਸਾਇਟੀ ਦੇ ਆਗੂਆਂ ਨੇ ਲਾਸ਼ਾਂ ਮੋਗਾ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ।