ਲੋਕ ਇਨਸਾਫ ਪਾਰਟੀ ਨੂੰ ਭੰਗ ਕਰਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ?

ਲੁਧਿਆਣਾ- 12 ਮਈ 2024

ਲੁਧਿਆਣਾ ਸ਼ਹਿਰ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਣ ਜਾ ਰਿਹਾ ਹੈ | ਲੋਕ ਇਨਸਾਫ ਪਾਰਟੀ ਨੂੰ ਭੰਗ ਕਰਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ |

ਜਾਣਕਾਰੀ ਅਨੁਸਾਰ ਬੈਂਸ ਦੀ ਸ਼ਨੀਵਾਰ ਨੂੰ ਵੱਡੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਹੋਈ ਸੀ ਅਤੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਸਹਿਮਤੀ ਬਣ ਗਈ ਸੀ | ਸੂਤਰਾਂ ਅਨੁਸਾਰ ਐਤਵਾਰ ਸ਼ਾਮ 5 ਵਜੇ ਬੈਂਸ ਭਰਾ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ | ਸਿਮਰਜੀਤ ਬੈਂਸ ਹਲਕਾ ਆਤਮ ਨਗਰ ਅਤੇ ਬਲਵਿੰਦਰ ਸਿੰਘ ਹਲਕਾ ਲੁਧਿਆਣਾ ਦੱਖਣੀ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ  ਜਲੰਧਰ ਲੋਕ ਸਭਾ ਚੋਣ ਵਿੱਚ ਉਹਨਾਂ ਨੇ ਭਾਜਪਾ ਦੀ ਮੱਦਦ ਕੀਤੀ ਸੀ | ਇਸ ਵਾਰ ਵੀ ਉਹ ਭਾਜਪਾ ਅਤੇ ਕਾਂਗਰਸ ਤੋਂ ਲੋਕ ਸਭਾ ਦੀ ਟਿਕਟ ਮੰਗ ਰਹੇ ਸਨ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ |