ਦੁਖਾਂਤਕ ਖ਼ਬਰ: ਸਾਹਿਤਕ ਦੇ ਹਾਣੀ ਬਾਬਾ ਬੋਹੜ ਸੁਰਜੀਤ ਪਾਤਰ ਨਹੀਂ ਰਹੇ।
ਲੁਧਿਆਣਾ: 11 ਮਈ 2024
ਅੱਜ ਉਸ ਸਮੇਂ ਪੰਜਾਬੀ ਵਿਰਸੇ ਦੀ ਇੱਕ ਸਦੀ ਦਾ ਅੰਤ ਹੋ ਗਿਆ ਜਦੋਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਜਾਣਕਾਰੀ ਅਨੁਸਾਰ ਸੁਰਜੀਤ ਪਾਤਰ (79) ਜੋ ਕਿ ਲੁਧਿਆਣਾ ਵਿਖੇ ਆਪਣੇ ਘਰ ਚ ਹੀ ਰਾਤ ਨੂੰ ਚੰਗੇ ਭਲੇ ਸੁੱਤੇ ਸਨ ਪਰ ਸਵੇਰ ਨੂੰ ਉੱਠੇ ਹੀ ਨਹੀਂ । ਸੂਤਰਾਂ ਤੋਂ ਪਤਾ ਲੱਗਾ ਹੈ ਉਹਨਾਂ ਦਾ ਵੱਡਾ ਪੁੱਤਰ ਵਿਦੇਸ਼ ਵਿੱਚ ਹੈ ਉਸ ਦੇ ਆਉਣ ਤੋਂ ਬਾਅਦ ਹੀ ਉਹਨਾਂ ਦਾ ਅੰਤਿਮ ਸਸਕਾਰ ਹੋਵੇਗਾ।