ਅੰਮ੍ਰਿਤਪਾਲ ਦੇ ਚੋਣ ਹਲਫ਼ਨਾਮੇ ਅਨੁਸਾਰ ਉਸ ਕੋਲ ਸਿਰਫ਼ 1000 ਰੁਪਏ ਦੀ ਜਾਇਦਾਦ ਹੈ।

11 ਮਈ 2024

ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ, ਜੋ ਇਸ ਸਮੇਂ ਰਾਸ਼ਟਰੀ ਸੁਰੱਖਿਆ ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ, ਨੇ ਆਪਣੇ ਚੋਣ ਹਲਫ਼ਨਾਮੇ ਦਾ ਖੁਲਾਸਾ ਕੀਤਾ ਹੈ। ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦੇ ਚੋਣ ਹਲਫ਼ਨਾਮੇ ਮੁਤਾਬਕ ਉਨ੍ਹਾਂ ਕੋਲ ਸਿਰਫ਼ 1000 ਰੁਪਏ ਦੀ ਦੀ ਜਾਇਦਾਦ ਹੈ, ਜਿਸ ‘ਤੇ ‘ਵਾਰਿਸ ਪੰਜਾਬ ਦੀ’ ਸੰਸਥਾ ਦੇ ਮੁਖੀ 31 ਸਾਲਾ ਅੰਮ੍ਰਿਤਪਾਲ ਸਿੰਘ ਇਸ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਉਹ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਸ਼ੁੱਕਰਵਾਰ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਉਸ ਦੇ ਚਾਚੇ ਵੱਲੋਂ ਦਾਖ਼ਲ ਕੀਤੇ ਗਏ। ਸਿੰਘ ਨੇ ਵੀਰਵਾਰ ਨੂੰ ਆਸਾਮ ਦੀ ਡਿਬਰੂਗੜ ਜੇਲ ਵਿੱਚ ਆਪਣਾ ਨਾਮਜਦਗੀ ਪੱਤਰ ਦਾਖਲ ਕੀਤਾ। ਆਪਣੇ ਚੋਣ ਹਲਫਨਾਮੇ ਅਨੁਸਾਰ, ਸਿੰਘ ਦਾ ਅੰਮ੍ਰਿਤਸਰ ਵਿੱਚ ਐਸਬੀਆਈ ਸਾਖਾ,ਰਈਆ ,ਬਾਬਾ ਬਕਾਲਾ ਵਿੱਚ ਇਕ ਹਜਾਰ ਰੁਪਏ ਦਾ ਬੈਂਕ ਬੈਲਂਸ ਹੈ ਉਹਨਾਂ ਦੇ ਹਲਫਨਾਮੇ ਅਨੁਸਾਰ ਇਸ ਤੋਂ ਇਲਾਵਾ ਸਿੰਘ ਕੋਲ ਕੋਈ ਵੀ ਚਲ ਜਾਂ ਅਚੱਲ ਜਾਇਦਾਦ ਨਹੀਂ ਹੈ