ਲੁਧਿਆਣਾ ਵਿੱਚ 20 ਅਪ੍ਰੈਲ ਨੂੰ ਫੈਕਟਰੀਆਂ ਚਾਲੂ ਕਰਨ ਦਾ ——– ਪੜ੍ਹੋ ‘ ਨਿਊਜ਼ ਪੰਜਾਬ ‘ ਦੀ ਰਿਪੋਰਟ

ਨਿਊਜ਼ ਪੰਜਾਬ

ਲੁਧਿਆਣਾ , 17 ਅਪ੍ਰੈਲ – ਉਦਯੋਗਿਕ ਖੇਤਰ ਵਿੱਚ ਪਿੱਛਲੇ ਕਈ ਦਿਨਾਂ ਤੋਂ ਕੇਂਦਰ ਸਰਕਾਰ ਦੀ 15 ਸਫ਼ਿਆਂ ਦੀ ਇੱਕ ਸੋਧੀ ਹੋਈ ਲਿਸਟ ਜਿਸ ਵਿੱਚ ਦਸਿਆ ਗਿਆ ਕਿ 20 ਅਪ੍ਰੈਲ ਤੋਂ ਕਿਹੜੇ -ਕਿਹੜੇ ਕੰਮਾਂ ਵਾਲੀਆਂ ਫੈਕਟਰੀਆਂ ਚਲਾਈਆਂ ਜਾ ਸਕਦੀਆਂ ਹਨ | ਜੇ ਤੁਸੀਂ ਵੀ ਉਸੇ ਲਿਸਟ ਨੂੰ ਪੜ੍ਹ ਕੇ ਫੈਕਟਰੀਆਂ ਚਲਾਉਣ ਦੀ ਤਿਆਰੀ ਕਰ ਰਹੇ ਹੋ , ਤਾਂ ਠਹਿਰ ਜਾਓ | ਬਹੁਤ ਸਾਰੇ ਸਨਅਤੀ ਆਗੂ ਉਕਤ ਲਿਸਟ ਦੇ ਅਧਾਰ ਤੇ ਅਗੋ ਵੇਰਵੇ ਦੇ ਨਾਲ ਦੱਸ ਰਹੇ ਹਨ ਕਿ ਸਰਕਾਰ ਵਲੋਂ ਕਿਹੜੇ ਕਿਹੜੇ ਵਰਗ ਨੂੰ ਕੰਮ ਕਰਨ ਦੀ ਛੋਟ ਦਿਤੀ ਗਈ ਹੈ | ਪਰ ਸਨਅਤਕਾਰ ਇਸ ਸਬੰਧੀ ਸ਼ੰਕੇ ਵਿੱਚ ਹਨ | ਇਸ ਸਥਿਤੀ ਨੂੰ ਵੇਖਦੇ ਹੋਏ  ” ਨਿਊਜ਼ ਪੰਜਾਬ ”  ਵਲੋਂ ਜਿਲ੍ਹਾ ਪ੍ਰਸਾਸ਼ਨ ਤੋਂ ਜਾਣਕਾਰੀ ਲਈ ਗਈ ਤਾ ਸਪਸ਼ਟ ਹੋ ਗਿਆ ਕਿ ਜਾਰੀ ਲਿਸਟ ਅਨੁਸਾਰ ਤੁਸੀਂ ਆਪਣੀਆਂ ਫੈਕਟਰੀਆਂ ਚਾਲੂ ਨਹੀਂ ਕਰ ਸਕਦੇ | ਜਿਲ੍ਹਾ ਪ੍ਰਸਾਸ਼ਨ ਨੇ ਕਿਹਾ ਕਿ ਉਕਤ ਲਿਸਟ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਲਈ ਭੇਜੀ ਹੈ ਤਾਂ ਜੋ ਉਹ ਹਰ ਜਿਲ੍ਹੇ ਦੀ ਸਥਿਤੀ ਨੂੰ ਵੇਖ ਕਿ ਫੈਂਸਲਾ ਕਰ ਸਕਣ |
ਜਿਲ੍ਹਾ ਲੁਧਿਆਣਾ ਦੇ ਸਬੰਧ ਵਿੱਚ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਸ ਸਬੰਧੀ 20 ਅਪ੍ਰੈਲ ਨੂੰ ਹੀ ਮੀਟਿੰਗ ਕਰ ਕੇ ਫੈਂਸਲਾ ਕੀਤਾ ਜਾਵੇਗਾ | ਉਸ ਦਿਨ ਤੱਕ ਕੋਰੋਨਾ ਵਾਇਰਸ ( COVID -19 ) ਦੇ ਅਸਰ ਨੂੰ ਵੇਖ ਕਿ ਲੋੜੀਂਦੇ ਫੈਂਸਲੇ ਲਏ ਜਾਣਗੇ | ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਨਾਜ਼ੁਕ ਸਮੇ ਵਿੱਚ ਸਾਥ ਦੇਣ ਅਤੇ ਲਾਗੂ ਦਿਸ਼ਾ -ਨਿਰਦੇਸ਼ ਮੰਨ ਕੇ ਆਪਣਾ ਅਤੇ ਆਪਣੇ ਸ਼ਹਿਰ ਵਾਸੀਆਂ ਦਾ ਕੋਰੋਨਾ ਵਾਇਰਸ ਤੋਂ ਬਚਾਅ ਕਰਨ |