ਵਾਹ ! ਭਾਰਤੀ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਮਾਰਨ ਲਈ ਮਾਸਕ ਤਿਆਰ ਕੀਤਾ

ਨਿਊਜ਼ ਪੰਜਾਬ    

ਭਾਵ ਨਗਰ ( ਗੁਜਰਾਤ ) 17 ,ਅਪ੍ਰੈਲ – ਭਾਰਤ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਨੂੰ ਮਾਰਨ ਵਾਲੀ ਦਵਾਈ ਤੋਂ ਪਹਿਲਾ ਅਜਿਹਾ ਮਾਸਕ (Face  mask ) ਬਣਾਉਣ ਵਿੱਚ ਸਫਲਤਾ ਹਾਸਲ ਕਰ ਲਈ ਹੈ ਜੋ ਕੋਰੋਨਾ ਵਰਗੇ ਵਾਇਰਸ ਨੂੰ ਇਨਸਾਨ ਦੇ ਅੰਦਰ ਜਾਣ ਤੋਂ ਪਹਿਲਾਂ ਹੀ ਮਾਰ ਦੇਵੇਗਾ | ਇਹ ਵੱਡੀ ਪ੍ਰਾਪਤੀ ਕੇਂਦਰੀ ਲੂਣ ਅਤੇ ਸਮੁੰਦਰੀ ਰਸਾਇਣ ਖੋਜ ਸੰਸਥਾ ਭਾਵ ਨਗਰ ਦੇ ਵਿਗਿਆਨੀਆਂ ਨੂੰ ਮਿਲੀ ਹੈ |
ਵਿਗਿਆਨੀਆਂ ਨੇ ਇਹ ਮਾਸਕ ਪੋਲਿਸੁਲਫੋਨ ਮੈਟੀਰੀਅਲ ਨੂੰ ਸੋਧ ਕੇ ਤਿਆਰ ਕੀਤੇ ਇਸ ਮਾਸਕ ਦੀ ਬਾਹਰੀ ਪਰਤ ਵਿੱਚੋ 60 ਨੈਨੋਮੀਟਰ ਤੋਂ ਵੱਧ ਦਾ ਵਾਇਰਸ ਦਾਖਲ ਨਹੀਂ ਹੋ ਸਕਦਾ | ਕੋਰੋਨਾ ਵਾਇਰਸ 80 – 120 ਨੈਨੋਮੀਟਰ ਦਾ ਹੋਣ ਕਾਰਨ ਅੰਦਰ ਨਹੀਂ ਜਾ ਸਕਦਾ ਅਤੇ ਓਥੇ ਹੀ ਮਾਰਿਆ ਜਾਂਦਾ ਹੈ | ਇਹ ਪਰਤ ਫੰਗਲ ਅਤੇ ਬੈਕਟੀਰੀਆ ਨਾਲ ਲੜਣ ਦੀ ਸਮਰਥਾ ਰੱਖਦਾ ਹੈ ਅਤੇ ਇਸ ਨੂੰ ਇੱਕ ਵਾਰ ਵਰਤਣ ਤੋਂ ਬਾਅਦ ਧੋ ਕੇ ਦੁਬਾਰਾ ਵੀ ਵਰਤਿਆ ਜਾ ਸਕਦਾ ਹੈ ||ਐਨ -95 ਸਰਜੀਕਲ ਮਾਸਕ ਤੋਂ ਵੀ ਇਹ ਉੱਤਮ ਹੈ |ਇਸ ਮਾਸਕ ਦੀ ਕੀਮਤ 50 ਰੁਪਏ ਹੋਵੇਗੀ | ਮਾਰਕੀਟ ਵਿੱਚ ਲਿਆਉਣ ਤੋਂ ਪਹਿਲਾ ਡਾਕਟਰੀ ਮਨਜ਼ੂਰੀ ਮੰਗੀ ਗਈ ਹੈ |