ਸਿਹਤ ਅਤੇ ਤੰਦਰੁਸਤੀ ਲਈ ਕੁੱਝ ਸਧਾਰਨ ਸਿਹਤ ਸੁਝਾਅ………

ਸਿਹਤ ਸੰਭਾਲ ,25 ਅਪ੍ਰੈਲ 2024

ਜ਼ਿੰਦਗੀ ਵਿੱਚ ਕੋਈ ਵੀ ਇਨਸਾਨ ਬਿਮਾਰ ਨਹੀਂ ਹੋਣਾ ਚਾਹੁੰਦਾ ਅਤੇ ਇਸ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ ਆਓ ਗੱਲ ਕਰੀਏ ਲੁਧਿਆਣਾ ਦੇ ਮਾਹਿਰ ਡਾਇਟੀਸ਼ੀਅਨ ਮਨਦੀਪ ਕੌਰ ਨਾਲ ਜੋ ਸਾਡੀ ਸਿਹਤ ਅਤੇ ਤੰਦਰੁਸਤ ਰਹਿਣ ਦੇ ਲਈ ਕੁਝ ਕੁ ਤਰੀਕੇ ਸਾਡੇ ਨਾਲ ਸਾਂਝੇ ਕਰਨਗੇ ਜਿਵੇਂ ਕਿ:-

ਗੁਡ ਡਾਇਟ ਲੈਣਾ:-ਸਾਡੇ ਸਰੀਰ ਦੇ ਬਿਹਤਰ ਵਿਕਾਸ ਲਈ ਸਾਡੇ ਇਮਿਊਨ ਸਿਸਟਮ ਅਤੇ ਸਾਰੇ ਸਰੀਰਿਕ ਕਾਰਜਾਂ ਦੇ ਬਿਹਤਰ ਵਿਕਾਸ ਲਈ ਚੰਗਾ ਭੋਜਨ ਮਹੱਤਵਪੂਰਨ ਹੈ। ਸਾਨੂੰ ਖਾਣਾ ਸਿਰਫ਼ ਸਵਾਦ ਦੇਖ ਕੇ ਨਹੀਂ ਬਲਕਿ ਸਿਹਤ ਨੂੰ ਦੇਖ ਕੇ ਖਾਣਾ ਚਾਹੀਦਾ ਹੈ।ਇੱਕ ਸਿਹਤਮੰਦ ਸਰੀਰ ਲਈ ਅਸਲ ਵਿੱਚ ਕੀ ਜ਼ਰੂਰੀ ਹੈ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਤਲੇ ਜਾਂ ਮੋਟੇ ਹੋ ਤਾਂ ਤੁਸੀਂ ਸਿਹਤਮੰਦ ਹੋਵੋਗੇ। ਸਿਹਤਮੰਦ ਸਰੀਰ ਉਹ ਹੈ ਜੋ ਰੋਗ ਮੁਕਤ ਅਤੇ ਫਿੱਟ ਅਤੇ ਤਣਾਅ ਮੁਕਤ ਹੈ।

ਆਮ ਆਦਮੀ ਦੇ ਅਨੁਸਾਰ ਸਾਡੀ ਮੁੱਖ ਖੁਰਾਕ ਰੋਟੀ, ਦਾਲ, ਸਬਜ਼ੀ, ਚੌਲ ਹੈ। ਖੁਰਾਕ ਵਿੱਚ ਪੌਸ਼ਟਿਕ ਤੱਤਾਂ ਦੀ ਕਮੀਂ ਕਾਰਨ ਤੁਸੀ ਕਈ ਬਿਮਾਰੀਆ ਦੇ ਪੀੜਤ ਹੋ ਸਕਦੇ ਹੋ।ਆਮ ਤੌਰ ‘ਤੇ ਜ਼ਿਆਦਾ ਭਾਰ ਹੋਣ ਕਾਰਨ ਸਾਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ, ਇਸ ਲਈ ਲੰਬੇ ਸਮੇਂ ਤੱਕ ਸਿਹਤਮੰਦ ਰਹਿਣ ਲਈ ਸਿੱਧੇ ਤੌਰ ‘ਤੇ ਇੱਕ ਖੁਰਾਕ ਪੈਟਰਨ ਦੀ ਪਾਲਣਾ ਕਰਨੀ ਪੈਂਦੀ ਹੈ।

ਰੋਜ ਕਸਰਤ ਕਰਨਾ:-ਸਾਨੂੰ ਆਪਣੀ ਰੁੱਝੇਵਿਆਂ ਭਰੀ ਜਿੰਦਗੀ ਵਿੱਚੋਂ ਆਪਣੇ ਲਈ ਕੁਝ ਕੁ ਸਮਾਂ ਜਰੂਰ ਕੱਢਣਾ ਚਾਹੀਦਾ ਹੈ ਕਿਉਂਕਿ ਸਿਹਤ ਲਈ ਕਸਰਤ ਅਤੇ ਸਰੀਰਕ ਗਤੀਵਿਧੀ ਦੇ ਸਿਹਤ ਲਾਭਾਂ ਨੂੰ ਨਜ਼ਰ ਅੰਦਾਜ ਨਹੀਂ ਕਰਨਾ ਚਾਹੀਦਾ।

ਇਸ ਲਈ ਜੇਕਰ ਤੁਸੀਂ ਰੋਜਾਨਾ ਕਸਰਤ ਕਰਦੇ ਹੋ ਤਾਂ ਤੁਹਾਡਾ ਭਾਰ ਨਹੀਂ ਵੱਧਦਾ।ਕਸਰਤ ਕਰਨ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਕੋਲੈਸਟਰੋਲ ,ਸ਼ੂਗਰ ,ਬਲੱਡ ਪ੍ਰੈਸ਼ਰ ,ਤੇ ਡਿਪਰੈਸ਼ਨ ,ਗਠੀਆ ,ਕਈ ਤਰ੍ਹਾਂ ਦੇ ਕੈਂਸਰ ਆਦਿ ਵਰਗੀਆਂ ਘਾਤਕ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਕਸਰਤ ਕਰਨ ਨਾਲ ਸਰੀਰ ਵਿੱਚ ਜੋਸ਼ ਪੈਦਾ ਹੁੰਦਾ ਹੈ ਇਸ ਨਾਲ ਤੁਸੀਂ ਤੁਰੰਤ ਬਿਹਤਰ ਮਹਿਸੂਸ ਕਰੋਗੇ।ਕਸਰਤ ਤੁਹਾਡੇ ਮੂੜ ਨੂੰ ਵੀ ਸੁਧਾਰਦੀ ਹੈ।

ਇਸ ਲਈ ਕਸਰਤ ਸਿਰਫ ਸਰੀਰ ਲਈ ਹੀ ਨਹੀਂ ਬਲਕਿ ਮਾਨਸਿਕ ਸਿਹਤ ਲਈ ਵੀ ਫਾਇਦੇਮੰਦ ਹੈ।

ਜਿਆਦਾ ਤੋਂ ਜ਼ਿਆਦਾ ਪਾਣੀ ਪੀਣਾ:-ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਾਣੀ ਜੀਵਨ ਲਈ ਕਿੰਨਾ ਜ਼ਰੂਰੀ ਹੈ ਅਤੇ ਸਰੀਰ ਦੇ ਸਾਰੇ ਕਾਰਜਾਂ ਨੂੰ ਪੂਰਾ ਕਰਨ ਵਿੱਚ ਪਾਣੀ ਬਹੁਤ ਜ਼ਰੂਰੀ ਹੈ।ਪਾਣੀ ਪੀਣ ਦੇ ਕੁੱਝ ਨਿਯਮ ਹਨ। ਕਈਆਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਤਾਂ ਕੀ ਸਾਨੂੰ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ

ਸਵੇਰੇ ਉੱਠ ਕੇ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਡੀਹਾਈਡ੍ਰੇਸ਼ਨ ਨੂੰ ਰੋਕਦਾ ਹੈ ਅਤੇ ਪੇਟ ਨੂੰ ਸਾਫ਼ ਕਰਦਾ ਹੈ। ਇਹ ਅੰਤੜੀਆਂ ਵਿੱਚੋਂ ਗੰਦਗੀ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ, ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ, ਅਤੇ ਸਰੀਰ ਵਿੱਚੋਂ ਗੰਦਗੀ ਨੂੰ ਸਾਫ਼ ਕਰਦਾ ਹੈ। ਇਸ ਤੋਂ ਇਲਾਵਾ, ਇਹ ਸਰੀਰ ਦੇ ਤਰਲ ਸੰਤੁਲਨ ਨੂੰ ਕਾਇਮ ਰੱਖਦਾ ਹੈ ਅਤੇ ਸਰੀਰ ਵਿੱਚੋਂ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।

ਸਵੇਰੇ ਸਾਧਾਰਨ ਪਾਣੀ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਹਾਲਾਂਕਿ, ਕੋਸਾ ਪਾਣੀ ਪੀਣਾ ਇੱਕ ਬਿਹਤਰ ਵਿਕਲਪ ਹੈ। ਸਰੀਰ ਦਾ ਤਾਪਮਾਨ ਹਮੇਸ਼ਾ ਬਾਹਰੀ ਤਾਪਮਾਨ ਨਾਲੋਂ ਥੋੜ੍ਹਾ ਵੱਧ ਹੁੰਦਾ ਹੈ, ਅਤੇ ਕੋਸਾ ਪਾਣੀ ਪੀਣ ਨਾਲ ਸਰੀਰ ਦੇ ਤਾਪਮਾਨ ‘ਤੇ ਕੋਈ ਅਸਰ ਨਹੀਂ ਪੈਂਦਾ। ਇਸ ਤੋਂ ਇਲਾਵਾ ਸਵੇਰੇ ਉੱਠ ਕੇ ਪਾਣੀ ਪੀਣ ਨਾਲ ਭਾਰ ਘਟਾਉਣ ਵਿੱਚ ਸਿੱਧਾ ਯੋਗਦਾਨ ਨਹੀਂ ਹੁੰਦਾ। ਹਾਲਾਂਕਿ, ਜੇਕਰ ਤੁਸੀਂ ਦਿਨ ਭਰ ਪਾਣੀ ਪੀਂਦੇ ਹੋ ਅਤੇ ਹਾਈਡਰੇਸ਼ਨ ਦੇ ਪੱਧਰ ਨੂੰ ਬਰਕਰਾਰ ਰੱਖਦੇ ਹੋ, ਤਾਂ ਇਹ ਇੱਕ ਸਿਹਤਮੰਦ ਵਜ਼ਨ ਬਣਾਈ ਰੱਖਣ ਵਿੱਚ ਮਦਦ ਕਰ ਸਕਦਾ ਹੈ।

ਚੰਗੀ ਨੀਂਦ ਲੈਣਾ:-ਚੰਗੀ ਸਿਹਤ ਲਈ ਨੀਂਦ ਵੀ ਜ਼ਰੂਰੀ ਹੈ।ਚੰਗੀ ਨੀਂਦ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ, ਜਿਸ ਨਾਲ ਸਾਡਾ ਸਰੀਰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਹੁੰਦਾ ਹੈ। ਜੇਕਰ ਸਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਸਾਡਾ ਦਿਮਾਗ਼ ਤਰੋਤਾਜ਼ਾ ਨਹੀਂ ਰਹਿੰਦਾ, ਜਿਸ ਕਾਰਨ ਅਸੀਂ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਂਦੇ। ਜੇਕਰ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ ਤਾਂ ਮੋਟਾਪਾ, ਦਿਲ ਦੇ ਰੋਗ, ਡਿਪਰੈਸ਼ਨ ਆਦਿ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ

ਨੀਂਦ ਦਾ ਸਿੱਧਾ ਸਬੰਧ ਦਿਮਾਗ ਦੇ ਕੰਮ ਨਾਲ ਹੁੰਦਾ ਹੈ। ਜੇਕਰ ਅਸੀਂ ਚੰਗੀ ਤਰ੍ਹਾਂ ਸੌਂਦੇ ਹਾਂ ਤਾਂ ਸਾਡਾ ਧਿਆਨ ਕਿਸੇ ਚੀਜ਼ ‘ਤੇ ਠੀਕ ਤਰ੍ਹਾਂ ਕੇਂਦਰਿਤ ਰਹਿੰਦਾ ਹੈ। ਅਸੀਂ ਫੋਕਸ ਰਹਿ ਕੇ ਕੰਮ ਕਰਦੇ ਹਾਂ। ਇਸ ਨਾਲ ਸਾਡੀ ਉਤਪਾਦਕਤਾ ਵਧਦੀ ਹੈ। ਇਸਦਾ ਮਤਲਬ ਹੈ ਕਿ ਅਸੀਂ ਚੀਜ਼ਾਂ ਨੂੰ ਤੇਜ਼ੀ ਨਾਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਚੰਗੀ ਨੀਂਦ ਸਾਡੀ ਯਾਦਾਸ਼ਤ ਅਤੇ ਬੋਧਾਤਮਕ ਸ਼ਕਤੀ ਨੂੰ ਵੀ ਵਧਾਉਂਦੀ ਹੈ।

ਤਾਜ਼ੀ ਹਵਾ ਅਤੇ ਸੂਰਜ ਦੀ ਰੌਸ਼ਨੀ:-ਤਾਜ਼ੀ ਹਵਾ ਜਾਂ ਕੁਦਰਤੀ ਧੁੱਪ ਵੀ ਸਿਹਤ ਲਈ ਬਾਹੁਤ ਜ਼ਰੂਰੀ ਹੈ।। ਤਾਜ਼ੀ ਹਵਾ ਵਿੱਚ ਨਕਾਰਾਤਮਕ ਆਇਨਾਂ ਦੇ ਉੱਚ ਪੱਧਰ ਹੁੰਦੇ ਹਨ ਜੋ ਦਿਮਾਗ ਦੇ ਕੰਮ, ਮੂਡ ਅਤੇ ਤੰਦਰੁਸਤੀ ‘ਤੇ ਸਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਸੂਰਜ ਦੀ ਰੌਸ਼ਨੀ ਵਿਟਾਮਿਨ ਡੀ ਪ੍ਰਦਾਨ ਕਰਦੀ ਹੈ ਜੋ ਬੱਚਿਆਂ ਨੂੰ ਮਜ਼ਬੂਤ, ਸਿਹਤਮੰਦ ਹੱਡੀਆਂ ਦੇ ਵਿਕਾਸ ਲਈ ਲੋੜ ਹੁੰਦੀ ਹੈ ਅਤੇ ਕਈ ਆਮ ਬਿਮਾਰੀਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ

ਤਾਜ਼ੀ ਹਵਾ ਅਤੇ ਕੁਦਰਤੀ ਧੁੱਪ ਦਿਮਾਗ ਅਤੇ ਸਰੀਰ ਲਈ ਤਰਜੀਹੀ ਭੋਜਨ ਹਨ।